ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਹਨਾਂ ਨੇ ਆਪਣੀ ਪੁਸਤਕ ਵਿਚ ਮੁੱਢਲੇ ਅਤੇ ਸਥਿਰ ਸਮਾਜਾਂ ਦੇ ਸਭਿਆਚਾਰਾਂ ਦਾ ਅਧਿਐਨ ਅਤੇ ਵਿਸ਼ਲੇਸ਼ਣ ਕੀਤਾ ਹੈ, ਅਤੇ ਉਪਰੋਕਤ ਵੰਡ ਦਾ ਅਰਥ ਵੀ ਇਹਨਾਂ ਸਮਾਜਾਂ ਦੇ ਸੰਦਰਭ ਵਿਚ ਹੀ ਨਿਕਲਦਾ ਹੈ, ਨਹੀਂ ਤਾਂ ਇਹ ਅੰਗ ਬਹੁਤ ਅਸਪਸ਼ਟ ਅਤੇ ਇਕ ਦੂਜੇ ਨੂੰ ਦੁਹਰਾਉਂਦੇ ਹਨ। ਮਨੁੱਖੀ ਸਮੂਹ (ਗਰੁੱਪ) ਵਿਅਕਤੀਆਂ ਦਾ ਸਮੂਹ ਹੁੰਦੇ ਹਨ ਅਤੇ ਵਿਅਕਤੀ ਸਭਿਆਚਾਰ ਦੇ ਸਿਰਜਰਕ ਵੀ ਹੁੰਦੇ ਹਨ ਅਤੇ ਵਾਹਕ ਵੀ। ਪਰ ਇਹਨਾਂ ਨੂੰ ਸਭਿਆਚਾਰਕ ਸਿਸਟਮ ਦਾ ਅੰਗ ਮੰਨਣਾ ਸਮਾਜ ਅਤੇ ਸਭਿਆਚਾਰ ਨੂੰ ਰਲਗੱਡ ਕਰਨਾ ਹੈ। ਜਾਂ ਫਿਰ ਇਹ ਜੀਵ-ਵਿਗਿਆਨਕ ਬਣਤਰ ਅਤੇ ਵਿਰਸੇ ਵੱਲ ਸੰਕੇਤ ਹੈ, ਜੋ ਕਿ ਸਭਿਆਚਾਰ ਤੋਂ ਬਾਹਰੇ ਅੰਸ਼ ਹਨ। ਇਸੇ ਤਰ੍ਹਾਂ ਮਾਹੌਲ ਨੂੰ ਵੀ ਕਿਥੋਂ ਤੱਕ ਸਭਿਆਚਾਰ ਦਾ ਅੰਗ ਮੰਨਿਆ ਜਾ ਸਕਦਾ ਹੈ, ਕਿਥੋਂ ਤੱਕ ਨਹੀਂ, ਇਸ ਬਾਰੇ ਵੀ ਵੱਖ ਵੱਖ ਰਾਵਾਂ ਹਨ। ਇਸ ਤਰ੍ਹਾਂ ਨਾਲ ਉਪਰੋਕਤ ਅੰਗਾਂ ਵਿਚੋਂ ਕੇਵਲ ਪਿਛਲੇ ਤਿੰਨ ਅੰਗ ਹੀ ਸਾਰਥਕ ਅੰਗ ਬਣਦੇ ਹਨ। ਪਰ ਪ੍ਰਤੱਖ ਹੈ ਕਿ ਆਪਣੇ ਆਪ ਵਿਚ ਅਨਿਸਚਿਤ ਹੋਣ ਦੇ ਨਾਲ ਨਾਲ ਇਹ ਸਭਿਆਚਾਰ ਦੇ ਸਾਰੇ ਵਰਤਾਰਿਆਂ ਨੂੰ ਆਪਣੀ ਲਪੇਟ ਵਿਚ ਨਹੀਂ ਲੈਂਦੇ। ਤਾਂ ਵੀ ਸਭਿਅਤਾ ਦੇ ਵਿਕਾਸ ਨਾਲੋਂ ਟੁੱਟੇ ਸਥਿਰ ਸਮਾਜਾਂ ਦੇ ਸਭਿਆਚਾਰਕ ਸਿਸਟਮ ਦੀ ਇਹ ਭਾਗ-ਵੰਡ ਸਾਰਥਕ ਹੋ ਸਕਦੀ ਹੈ।

ਅਸੀਂ ਆਪਣੀ ਪਰਿਭਾਸ਼ਾ ਵਿਚ ਸਭਿਆਚਾਰ ਨੂੰ ਮਨੁੱਖੀ ਕਦਰਾਂ-ਕੀਮਤਾਂ ਦਾ ਜੁੱਟ ਅਤੇ ਜਟਿਲ ਸਮੂਹ ਦਸਿਆ ਹੈ। ਹਾਲ ਦੀ ਘੜੀ 'ਨਿਸਚਿਤ ਇਤਿਹਾਸਕ ਪੜਾਅ' ਵਾਲੀ ਗੱਲ ਨੂੰ ਸਭਿਆਚਾਰਕ ਤਬਦੀਲੀ ਬਾਰੇ ਵਿਚਾਰ ਕਰਨ ਤੱਕ ਪਿੱਛੇ ਪਾ ਕੇ, ਅਸੀਂ ਅਗਲੀ ਗੱਲ ਵੱਲ ਆ ਸਕਦੇ ਹਾਂ। ਇਸੇ ਪਰਿਭਾਸ਼ਾ ਵਿੱਚ ਅਸੀਂ ਇਹਨਾਂ ਕਦਰਾਂ-ਕੀਮਤਾਂ ਦੇ ਪ੍ਰਗਟ ਹੋਣ ਦੇ ਤਿੰਨ ਖੇਤਰ ਵੱਖ ਕੀਤੇ ਹਨ―ਮਨੁੱਖੀ ਵਿਹਾਰ ਦੇ ਪੈਟਰਨ, ਪਦਾਰਥਕ ਵਰਤਾਰੇ ਅਤੇ ਬੌਧਕ ਵਰਤਾਰੇ। ਇਹਨਾਂ ਤਿੰਨਾਂ ਦੇ ਹੀ ਅਨੁਕੂਲ ਸਭਿਆਚਾਰ ਦੇ ਤਿੰਨ ਮੁੱਖ ਅੰਗ ਕੀਤੇ ਜਾ ਸਕਦੇ ਹਨ: ਪ੍ਰਤਿਮਾਨਿਕ ਸਭਿਆਚਾਰ, ਪਦਾਰਥਕ ਸਭਿਆਚਾਰ ਅਤੇ ਬੋਧਾਤਮਿਕ ਸਭਿਆਚਾਰ। ਵੈਸੇ ਰੀਸ ਮੈਕਗੀ ਸੰਪਾਦਿਤ 'ਸੋਸ਼ਿਆਲੋਜੀ ― ਐਨ ਇਨਟਰੋਡਕਸ਼ਨ' ਵਿਚ ਵੀ ਸਭਿਆਚਾਰਕ ਸਿਸਟਮ ਦੇ ਇਹ ਤਿੰਨ ਅੰਗ ਕੀਤੇ ਗਏ ਹਨ3, ਭਾਵੇਂ ਉਥੇ ਗੱਲ ਅੰਸ਼ਾਂ ਤੋਂ ਹੀ ਸ਼ੁਰੂ ਕਰ ਕੇ, ਇਹਨਾਂ ਨੂੰ ਅੰਸ਼-ਜੁੱਟਾਂ ਵਿਚ ਦੇਖਦੇ ਹੋਏ, ਅੰਸ਼-ਜੁੱਟ-ਸਮੂਹਾਂ ਤੱਕ ਲਿਆਂਦਾ ਗਿਆ ਹੈ, ਅਤੇ ਇਹਨਾਂ ਤਿੰਨ ਭਾਗਾਂ ਨੂੰ ਤਿੰਨ ਅੰਸ਼-ਜੁੱਟ-ਸਮੂਹ ਕਿਹਾ ਗਿਆ ਹੈ।

ਪਦਾਰਥਕ ਸਭਿਆਚਾਰ ਵਿਚ ਉਹ ਸਾਰੀਆਂ ਚੀਜ਼ਾਂ ਆਉਂਦੀਆਂ ਹਨ, ਜਿਹੜੀਆਂ ਮਨੁੱਖ ਨੇ ਸਿਰਜੀਆਂ ਹਨ, ਜਾਂ ਜਿਨ੍ਹਾਂ ਨੂੰ ਮਨੁੱਖ ਵਰਤਦਾ ਹੈ, ਭਾਵੇਂ ਉਹ ਪ੍ਰਕਿਰਤੀ ਵਿਚ ਹੀ ਬਣੀਆਂ ਬਣਾਈਆਂ ਕਿਉਂ ਨਾ ਮਿਲਦੀਆਂ ਹੋਣ। ਉਦਾਹਰਣ ਵਜੋਂ ਕੁਰਸੀ, ਮੇਜ਼, ਹੱਲ, ਮਸ਼ੀਨ ਆਦਿ ਮਨੁੱਖ ਦੇ ਸਿਰਜੇ ਪਦਾਰਬਕ ਤੱਤ ਹਨ; ਇਸੇ ਤਰ੍ਹਾਂ ਗਹਿਣੇ

26