ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜਾਂ ਨਹੀਂ। ਅੱਜ ਜੇ ਕੋਈ ਪਿਓ ਆਪਣੇ ਬੱਚਿਆਂ ਤੋਂ ਪਹਿਲਾਂ ਵਾਲੀ ਅੰਨ੍ਹੀ ਫ਼ਰਮਬਰਾਦਰੀ ਦੀ ਆਸ ਰੱਖਦਾ ਹੈ, ਤਾਂ ਉਸ ਨੂੰ ਸਨਕੀ ਹੀ ਮੰਨਿਆ ਜਾਇਗਾ | ਅੱਜ ਘੱਟ ਤੋਂ ਘੱਟ ਸਮੇਂ ਵਿਚ ਬੱਚਿਆਂ ਨੂੰ ਸ੍ਵਧੀਨ ਫ਼ੈਸਲੇ ਅਤੇ ਬੁੱਧੀਨ ਅਮਲ ਕਰਨ ਦੇ ਯੋਗ ਬਣਾਉਣਾ ਮੁੱਢਲੀ ਮਹੱਤਤਾ ਰੱਖਦਾ ਹੈ, ਜਿਸ ਵਲ ਸਮਾਜ ਦੇ ਯਤਨ (ਵਿਦਿਆ-ਪ੍ਰਣਾਲੀ ਰਾਹੀਂ, ਅਤੇ ਪ੍ਰਵਾਰਿਕ ਪ੍ਰਣਾਲੀ ਰਾਹੀਂ, ਖ਼ਾਸ ਕਰਕੇ ਮਾਪਿਆਂ ਦੇ ਵਿਹਾਰ ਰਾਹੀਂ) ਸੋਧੇ ਹੁੰਦੇ ਹਨ ।

ਉਪਰੋਕਤ ਦੋ ਪ੍ਰਕਾਰ ਦੇ ਨਿਯਮਾਂ ਤੋਂ ਛੁੱਟ ਇਕ ਤੀਜੀ ਕਿਸਮ ਵੀ ਮੰਨੀ ਗਈ ਹੈ । ਇਹ ਉਹ ਨਿਯਮ ਹੁੰਦੇ ਹਨ, ਜਿਨ੍ਹਾਂ ਬਾਰੇ ਕੋਈ ਸਮਾਜ ਇਹ ਕਿਆਸ ਹੀ ਨਹੀਂ ਕਰਦਾ ਕਿ ਇਹਨਾਂ ਦੀ ਉਲੰਘਣਾ ਵੀ ਕੀਤੀ ਜਾ ਸਕਦੀ ਹੈ । ਅਜਿਹੇ ਨਿਯਮਾਂ ਲਈ ਪੋਲੀਨੇਸ਼ੀਆ ਤੋਂ ਉਧਾਰਾ ਲਿਆਂ ਸ਼ਬਦ ਤਾਬੂ ਵਰਤ ਲਿਆ ਜਾਂਦਾ ਹੈ । ਇਹ ਤਾਬੂ ਬਹੁਤੇ ਸਮਾਜਾਂ ਵਿਚ ਸਾਂਝੇ ਹੀ ਹਨ, ਜਿਵੇਂ ਕਿ ਪਤੀ ਪਤਨੀ ਤੋਂ ਇਲਾਵਾ ਮੂਲ ਪ੍ਰਵਾਰ ਦੇ ਮੈਂਬਰਾਂ ਦਾ ਆਪਸ ਵਿਚ ਜਿਨਸੀ ਸੰਬੰਧ ਰੱਖਣਾ, ਜਾਂ ਮਨੁੱਖ ਵਲੋਂ ਮਨੁੱਖ ਦਾ ਮਾਏ ਖਾਧਾ ਜਾਣਾ, ਆਦਿ । ਪਰ ਹਰ ਸਮਾਜ ਦੇ ਵੱਖ ਵੱਖ ਤਾਬੂ ਵੀ ਹੋ ਸਕਦੇ ਹਨ, ਜਿਵੇਂ ਹਿੰਦੂ ਸਮਾਜ ਵਿਚ ਗਊ-ਹੱਤਿਆ ।

ਇਕ ਹੋਰ ਤਰ੍ਹਾਂ ਦੇ ਨਿਯਮ ਵੀ ਹੁੰਦੇ ਹਨ, ਜਿਨ੍ਹਾਂ ਨੂੰ ਕਾਨੂੰਨ ਦਾ ਨਾਂ ਦਿੱਤਾ ਜਾਂਦਾ ਹੈ। ਕਾਨੂੰਨਾਂ ਦਾ ਆਧਾਰ ਉਪਰ ਗਿਣਵਾਏ ਗਏ ਹਰ ਤਰ੍ਹਾਂ ਦੇ ਨਿਯਮ ਹੀ ਹੁੰਦੇ ਹਨ, ਸਿਵਾਇ ਉਹਨਾਂ ਨਿਯਮਾਂ ਦੇ ਜਿਹੜੇ ਅਤਿ ਨਿਗੂਣੇ ਜਾਂ ਅਤਿ ਦੇ ਘ੍ਰਿਣਤ ਜਾਂ ਭਿਅੰਕਰ ਮਨੁੱਖੀ ਵਿਹਾਰੇ ਨਾਲ ਸੰਬੰਧਤ (ਤਾਬੂ) ਹੋਣ । ਤਾਂ ਵੀ ਕਾਨੂੰਨਾਂ ਦਾ ਉਪਰੋਕਤ ਨਿਯਮਾਂ ਨਾਲੋਂ ਨਿਖੇੜ ਕੀਤਾ ਜਾ ਸਕਦਾ ਹੈ । ਕਾਨੂੰਨਾਂ ਵਿਚ ਲੋਕਾਚਾਰ ਜਾਂ ਸਦਾਚਾਰੇ ਵਾਲੀ ਅਨਿਸਚਿਤਤਾ ਨਹੀਂ ਹੁੰਦੀ । ਇਹ ਸਮੇਂ ਦੇ ਸਮਾਜ ਦੇ ਲਕਸ਼ਾਂ ਦੇ ਮੁਤਾਬਕ ਸਮਾਜਕ ਵਿਹਾਰ ਦੇ ਨਿਯਮ ਨਿਸਚਿਤ ਭਾਸ਼ਾ ਵਿਚ ਉਲੀਕਦੇ ਹਨ ਅਤੇ ਉਹਨਾਂ ਦੀ ਉਲੰਘਣਾਂ ਲਈ ਨਿਸ਼ਚਿਤ ਸਜ਼ਾ ਅੰਕਿਤ ਕਰਦੇ ਹਨ । ਕਾਨੂੰਨ ਨਿਸਚਿਤ ਸੰਸਥਾਵਾਂ ਵਲੋਂ ਬਣਾਏ ਜਾਂਦੇ ਹਨ (ਵਿਧਾਨਸਾਜ਼ ਸਭਾਵਾਂ), ਨਿਸਚਿਤ ਸੰਸਥਾਵਾਂ ਵਲੋਂ ਇਹਨਾਂ ਦੀ ਪਾਲਣਾ ਦਾ ਧਿਆਨ ਰੱਖਿਆ ਜਾਂਦਾ ਹੈ (ਪੁਲੀਸ), ਨਿਸਚਿਤ ਸੰਸਥਾਵਾਂ ਵਲੋਂ ਇਹਨਾਂ ਦੀ ਉਲੰਘਣਾ ਬਾਰੇ ਫ਼ੈਸਲਾ ਕੀਤਾ ਜਾਂਦਾ ਹੈ ਅਤੇ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਂਦੀ ਹੈ (ਕਚਹਿਰੀਆਂ) ।

ਭਾਵੇਂ ਕਾਨੂੰਨ ਦਾ ਆਧਾਰ, ਜਿਵੇਂ ਕਿ ਉਪਰ ਕਿਹਾ ਗਿਆ ਹੈ, ਸਦਾਚਾਰ ਅਤੇ ਲੋਕਾਚਾਰ ਦੇ ਨਿਯਮ ਹੀ ਹੁੰਦੇ ਹਨ, ਪਰ ਇਹ ਸੰਬੰਧ ਏਨਾ ਸਰਲ ਨਹੀਂ, ਕਿਉਂਕਿ ਕਾਨੂੰਨ ਸਥਾਪਤ ਸਦਾਚਾਰ ਨੂੰ ਅਰਥਾਤ, ਪ੍ਰਤਿਮਾਨਿਕ ਸਭਿਆਚਾਰ ਨੂੰ ਨਾ ਸਿਰਫ਼ ਠੋਸ ਅਤੇ ਸਪਸ਼ਟ ਰੂਪ ਹੀ ਦੇਂਦਾ ਹੈ, ਸਗੋਂ ਵੇਲੇ ਦੀਆਂ ਪ੍ਰਧਾਨ ਕਦਰਾਂ-ਕੀਮਤਾਂ ਨੂੰ ਮੁੱਖ ਰੱਖਦਿਆਂ ਉਹਨਾਂ ਵਿਚ ਤਬਦੀਲੀ ਲਿਆਉਣ ਦੀ ਵੀ ਕੋਸ਼ਿਸ਼ ਕਰਦਾ ਹੈ । ਕਾਨੂੰਨ ਅਤੇ

30