ਚੜ੍ਹਾਉਣਾ) ਆਦਿ ਸਭ ਕੁਝ ਆਪਣੇ ਆਪ ਵਿਚ ਇਕ ਵੱਖਰੀ ਇਕਾਈ ਦਾ ਕੰਮ ਦੇਵੇਗਾ।
ਇਸੇ ਲਈ ਇਹ ਠੀਕ ਹੀ ਕਿਹਾ ਜਾਂਦਾ ਹੈ ਕਿ ਸਭਿਆਚਾਰਕ ਅੰਸ਼-ਵਿਸ਼ਲੇਸ਼ਣ ਏਨਾ ਕਿਸੇ ਇਕ ਸਭਿਆਚਾਰ ਦੀ ਨੁਹਾਰ ਸਪੱਸ਼ਟ ਕਰਨ ਵਿਚ ਸਹਾਈ ਨਹੀਂ ਹੁੰਦਾ। ਜਿੰਨਾ ਕਿ ਤੁਲਨਾਤਮਕ ਅਧਿਐਨ ਅਤੇ ਵਿਸ਼ਲੇਸ਼ਣ ਦੇ ਮੰਤਵ ਨਾਲ ਸ਼ਾਰਥਕ ਸਿੱਧ ਹੁੰਦਾ ਹੈ, ਕਿਉਂਕਿ ਸਭਿਆਚਾਰਕ ਅੰਸ਼ਾਂ ਦੀ ਸੂਚੀ, ਹੋ ਸਕਦਾ ਹੈ, ਇਕ ਤੋਂ ਬਹੁਤੇ ਸਭਿਆਚਾਰਾਂ ਵਿਚ ਇੱਕੋ ਹੀ ਬਣੇ, ਪਰ ਉਹਨਾਂ ਵਿਚਲੇ ਤੁਲਨਾਤਮਕ ਫ਼ਰਕ ਸਭਿਆਚਾਰਾਂ ਦੀ ਵੱਖਰੀ ਨੁਹਾਰ ਨੂੰ ਉਘਾੜਣਗੇ।
ਆਮ ਕਰਕੇ ਸਭਿਆਚਾਰਕ ਅੰਸ਼ ਅੰਤਰ-ਸੰਬੰਧਤ ਜੱਟਾਂ ਵਿਚ ਮਿਲਦੇ ਹਨ, ਜਿਨ੍ਹਾਂ ਨੂੰ ਸਭਿਆਚਾਰਕ ਅੰਸ਼-ਜੁੱਟ ਕਿਹਾ ਜਾ ਸਕਦਾ ਹੈ। ਉਦਾਹਰਣ ਵਜੋਂ, ਚਾਹ-ਪੀਣਾ ਮੂਲ ਪੰਜਾਬੀ ਸਭਿਆਚਾਰ ਦਾ ਅੰਗ ਨਹੀਂ ਸੀ, ਪਰ ਹੁਣ ਬਣ ਗਿਆ ਹੈ। ਭਾਵੇਂ ਚਾਹ ਪੀਣ ਦੇ ਢੰਗ-ਤਰੀਕਿਆਂ ਵਿਚ ਉਪ-ਸਭਿਆਚਾਰਕ ਭੇਦ ਵੀ ਦਿੱਸਦੇ ਹਨ (ਸ਼ਹਿਰਾਂ ਅਤੇ ਪਿੰਡਾਂ ਵਿਚ, ਡਰਾਈਵਰਾਂ ਅਤੇ ਮਧ-ਸ਼੍ਰੇਣੀ ਬੁਧੀਜੀਵੀਆਂ ਵਿਚ,), ਤਾਂ ਵੀ ਹਰ ਢੰਗ ਆਪਣੇ ਆਪ ਵਿਚ ਬਹੁਤ ਸਾਰੇ ਅੰਸ਼ਾਂ ਦਾ ਜੁੱਟ ਹੈ ਚਾਹ ਅਤੇ ਦੁੱਧ ਦੀ ਮਿਕਦਾਰ, ਚਾਹ-ਪਾਣੀ ਵੱਖ ਅਤੇ ਦੁੱਧ-ਖੰਡ ਵੱਖ ਜਾਂ ਸਾਰਾ ਕੁਝ ਮਿਲਾ ਕੇ ਉਬਾਲਣਾ, ਜਾਂ ਮਿਲਾ ਕੇ ਕਾਹੜਣਾ, ਖੰਡ ਦੀ ਮਿਕਦਾਰ, ਪੀਣ ਵਾਲੇ ਬਰਤਨ ― ਕੱਪ-ਪਲੇਟ, ਸ਼ੀਸੇ ਦਾ ਗਲਾਸ ਜਾਂ ਕੜੇ ਵਾਲਾ ਗਲਾਸ, ਚਾਹ ਦੀ ਤਾਸੀਰ ਬਾਰੇ ਵਿਚਾਰ, ਚਾਹ ਨਾਲ ਜੁੜੀ ਹੋਈ ਭਾਸ਼ਾ (ਸੌ ਮੀਲ ਦੀ, ਅੱਧੇ ਦੁੱਧ ਦੀ ਬਲੈਕ, ਨਿੰਬੂ-ਚਾਹ ਆਦਿ), ਚਾਹ ਪੀਣ-ਪਿਲਾਉਣ ਦਾ ਮੰਤਵ।
ਇਸ ਤਰ੍ਹਾਂ ਦੇ ਅੰਸ਼-ਜੁੱਟ ਹਰ ਸਭਿਆਚਾਰ ਵਿਚ ਮਿਲਦੇ ਹਨ, ਜਿਵੇਂ ਛਾਹ-ਵੇਲਾ, ਚਾਹ-ਪਾਰਟੀ, ਦਾਜ, ਗਿੱਧਾ, ਹਲ ਵਾਹੁਣਾ, ਕਬੱਡੀ, ਆਦਿ ਪੰਜਾਬੀ ਸਭਿਆਚਾਰ ਵਿੱਚ; ਜਾਂ ਮੁੰਦਰੀ ਕਾਫ਼ੀ-ਬਰੇਕ, ਕਾਕਟੇਲ, ਬੇਸਬਾਲ ਆਦਿ ਕਿਸੇ ਹੋਰ ਸਭਿਆਚਾਰ ਵਿਚ।
ਜਿਵੇਂ ਕਿ ਅਸੀਂ ਉਪਰ ਕਹਿ ਆਏ ਹਾਂ, ਸਭਿਆਚਾਰ ਅੰਸ਼ਾਂ ਅਤੇ ਅੰਸ਼-ਜੁੱਟਾਂ ਦਾ ਵਿਸ਼ਲੇਸ਼ਣ ਤੁਲਨਾਤਮਕ ਅਧਿਐਨ ਵਿਚ ਵਧੇਰੇ ਸਾਰਥਕ ਸਿੱਧ ਹੁੰਦਾ ਹੈ। ਇਹਨਾਂ ਤੋਂ ਸਭਿਆਚਾਰਾਂ ਵਿਚਲੇ ਨਿਖੇੜ ਦਾ ਤਾਂ ਪਤਾ ਲੱਗਦਾ ਹੀ ਹੈ, ਪਰ ਨਾਲ ਹੀ ਉਹਨਾਂ ਦੀ ਸਾਂਝ ਦਾ ਵੀ ਪਤਾ ਲੱਗਦਾ ਹੈ। ਇੱਕੋ ਜਿਹੇ ਪ੍ਰਕਿਰਤਕ ਆਲੇ-ਦੁਆਲੇ ਵਿਚ ਰਹਿਦੇ ਨਾਲ-ਲਗਵੇਂ ਸਮਾਜਾਂ ਵਿਚ ਮਿਲਦੀ ਇਸ ਤਰ੍ਹਾਂ ਦੀ ਸਾਂਝ ਤੋਂ ਹੀ 'ਸਭਿਆਚਾਰਕ ਹਲਕੇ' ਦਾ ਸੰਕਲਪ ਹੋਂਦ ਵਿਚ ਆਇਆ। ਉਦਾਹਰਣ ਵਜੋਂ, ਉਤਰੀ ਅਮਰੀਕਾ ਵਿਚ ਗੋਰਿਆਂ ਦੇ ਜਾਣ ਤੋਂ ਪਹਿਲਾਂ ਉਥੇ ਵਸਦੇ ਲੋਕਾਂ ਦੇ ਸਭਿਆਚਾਰਾਂ ਨੂੰ ਮਾਨਵ-ਵਿਗਿਆਨੀਆਂ ਨੇ ਤੇਰ੍ਹਾਂ ਤੋਂ ਸਤਾਰ੍ਹਾਂ ਮੁੱਖ ਸਭਿਆਚਾਰਕ ਹਲਕਿਆਂ ਵਿਚ ਵੰਡਿਆ ਹੈ।
49