ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/56

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਰਿਸ਼ਤਾ ਰੱਖਦਾ ਹੈ। ਉਦਾਹਰਣ ਵਜੋਂ, ਜੇ ਗ਼ਾਲਬ ਅੰਸ਼ ਵੀ ਇਤਿਹਾਸਕ ਵਿਕਾਸ ਦੀ ਦਿਸ਼ਾ ਅਤੇ ਗਤੀ ਨਾਲ ਨਫ਼ੀ ਸੰਬੰਧ ਰਖਣ ਲੱਗ ਪੈਣ, ਜਾਂ ਇਹਨਾਂ ਦੇ ਵਿਰੁੱਧ ਜਾਣ, ਤਾਂ ਉਹਨਾਂ ਦਾ ਹਾਂ-ਪੱਖੀ ਮੁੱਲ ਪਾਉਣਾ ਅਸੰਭਵ ਹੋਵੇਗਾ।

ਇਹ ਵਿਧੀ ਉਪਰੋਕਤ ਸਾਰੀਆਂ ਵਿਧੀਆਂ ਨਾਲੋਂ ਹੀ ਮੁਕਾਬਲਤਨ ਜਟਿਲ ਲੱਗਦੀ ਹੈ, ਅਤੇ ਇਹ ਇਤਿਹਾਸ ਵਾਂਗ ਹੀ ਸਰਬੰਗੀ ਗਿਆਨ ਅਤੇ ਵਸਤੂਪਰਕ ਰੁਚੀ ਨੂੰ ਮਿਥ ਕੇ ਚੱਲਦੀ ਹੈ। ਪਰ ਤਾਂ ਵੀ, ਇਸ ਵਿਧੀ ਅਨੁਸਾਰ ਵਿਸ਼ਲੇਸ਼ਣ ਨਾ ਸਿਰਫ਼ ਸੰਭਵ ਹੈ, ਸਗੋਂ ਵਧੇਰੇ ਸਾਰਥਕ ਵੀ ਹੋ ਸਕਦਾ ਹੈ। ਸਭਿਆਚਾਰ ਆਪਣੇ ਆਪ ਵਿਚ ਇਕ ਬੇਹੱਦ ਜਟਿਲ ਵਰਤਾਰਾ ਹੈ, ਜਿਸ ਦਾ ਸਰਲ ਵਿਧੀਆਂ ਅਤੇ ਫ਼ਾਰਮੂਲਿਆਂ ਨਾਲੋਂ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ। ਨਾ ਹੀ ਮੁਲੰਕਣ-ਮੁਕਤ ਵਿਸ਼ਲੇਸ਼ਣ ਸਭਿਆਚਾਰ ਦੀ ਹਕੀਕਤ ਸਮਝਣ ਵਿਚ ਸਾਡੀ ਸਹਾਇਤਾ ਕਰ ਸਕਦਾ ਹੈ।

54