ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਮਾਂ ਹੀ ਨਹੀਂ ਦੇਂਦੇ ਕਿ ਉਹ ਇਹਨਾਂ ਦੇ ਅਨੁਕੂਲ ਆਪਣੇ ਆਪ ਨੂੰ ਢਾਲ ਸਕੇ, ਅਤੇ ਬਹੁਤੀਆਂ ਹਾਲਤਾਂ ਵਿਚ ਉਹ ਸਮਾਜ ਨੂੰ ਨਸ਼ਟ ਕਰ ਦੇਂਦੇ ਹਨ। ਇਹ ਦੋਵੇਂ ਕਾਰਨ ਸਭਿਆਚਾਰਕ ਪਰਿਵਤਨ ਦੇ ਦ੍ਰਿਸ਼ਟੀਕੋਨ ਤੋਂ ਮਹੱਤਵਪੂਰਨ ਨਹੀਂ ਸਮਝੇ ਜਾਂਦੇ।

ਇਕ ਸੂਰਤ ਵਿਚ ਪ੍ਰਕਿਰਤਕ ਕਾਰਨ ਜ਼ਰੂਰ ਧਿਆਨ ਵਿਚ ਰਖਿਆ ਜਾਂਦਾ ਹੈ, ਜਦੋਂ ਕਿਸੇ ਕੁਦਰਤੀ ਵਰਤਾਰੇ ਕਾਰਨ ਇਕ ਪੂਰੇ ਦੇ ਪੂਰੇ ਮਨੁੱਖਾਂ ਸਮੂਹ ਨੂੰ ਆਪਣਾ ਰਿਹਾਇਸ਼-ਸਥਾਨ ਬਦਲਣਾ ਪੈਂਦਾ ਹੈ, ਉਦਾਹਰਣ ਵਜੋਂ, ਸੋਕਾ ਪੈ ਜਾਣ ਕਾਰਨ, ਕਾਲ ਦੀ ਹਾਲਤ ਵਿਚ। ਇਸ ਹਾਲਤ ਵਿਚ ਇਕ ਪੂਰਾ ਸਭਿਆਚਾਰਕ ਜੁੱਟ ਨਵੇਂ ਪ੍ਰਕਿਰਤਕ ਮਾਹੌਲ ਨੂੰ ਅਪਣਾ ਲੈਂਦਾ ਹੈ, ਅਤੇ ਜੇ ਇਹ ਮਾਹੌਲ ਪਹਿਲੇ ਨਾਲੋਂ ਵੱਖਰਾ ਹੋਵੇ, ਤਾਂ ਫ਼ਰਕ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਹੈ।

ਤਾਂ ਵੀ ਮਨੁੱਖੀ ਸਮਾਜ ਦੇ ਵਿਕਾਸ ਦੇ ਮੁੱਢਲੇ ਪੜਾਵਾਂ ਉਤੇ ਇਸ ਕਾਰਨ ਕੋਈ ਮਹੱਤਵ ਹੋ ਸਕਦਾ ਹੈ। ਵਿਕਾਸ ਦੇ ਖ਼ਾਸ ਪੜਾਅ ਤੋਂ ਮਗਰੋਂ ਇਹ ਕਾਰਨ ਪ੍ਰਥਮ ਮਹੱਤਤਾ ਦਾ ਨਹੀਂ ਰਹਿੰਦਾ, ਭਾਵੇਂ ਇਸ ਦੀ ਸਾਪੇਖਕ ਮਹੱਤਤਾ ਕਦੀ ਵੀ ਖ਼ਤਮ ਨਹੀਂ ਹੁੰਦੀ।

ਦੂਜੇ ਦੋ ਤਰ੍ਹਾਂ ਦੇ ਕਾਰਨ ਮਹੱਤਵਪੂਰਨ ਹਨ. ਅਤੇ ਨਿਰੰਤਰ ਕਿਰਿਆਸ਼ੀਲ ਰਹਿੰਦੇ ਹਨ। ਇਹਨਾਂ ਵਿਚੋਂ ਪਹਿਲਾਂ ਕਾਰਨ, ਜੋ ਸਮਾਜ ਦੇ ਆਪਣੇ ਹੀ ਅੰਦਰੋਂ ਪੈਦਾ ਹੁੰਦਾ ਹੈ, ਕਾਢ ਜਾਂ ਲੱਭਤ ਦਾ ਹੈ। ਕਾਢ ਜਾਂ ਲੱਭਤ ਦੋ ਤਰ੍ਹਾਂ ਦੀ ਹੋ ਸਕਦੀ ਹੈ ਇਕ, ਜਦੋਂ ਕੋਈ ਵਸਤੂ ਪ੍ਰਕਿਰਤੀ ਵਿਚ ਤਾਂ ਹੁੰਦੀ ਹੈ, ਪਰ ਅਜੇ ਮਨੁੱਖੀ ਗਿਆਨ ਅਤੇ ਵਰਤੋਂ ਦਾ ਹਿੱਸਾ ਨਹੀਂ ਬਣੀ ਹੁੰਦੀ। ਦੂਜਾ, ਜਦੋਂ ਕੋਈ ਵਸਤੂ ਮਨੁੱਖੀ ਗਿਆਨ ਅਤੇ ਵਰਤੋਂ ਦਾ ਭਾਗ ਤਾਂ ਪਹਿਲਾਂ ਹੀ ਹੁੰਦੀ ਹੈ, ਪਰ ਇਸ ਸਮੁੱਚੀ ਵਸਤੂ ਨੂੰ ਜਾਂ ਇਸ ਦੇ ਅੰਸ਼ਾਂ ਨੂੰ ਨਵੀਂ ਤਰ੍ਹਾਂ ਸਮੇਲ ਕੇ ਨਵੀਂ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਮੂਲ-ਮਾਨਵ ਲਈ ਇਹ ਬੜੀ ਵੱਡੀ ਲੱਭਤ ਹੋਵੇਗੀ ਕਿ ਪੱਥਰ ਮਾਰਿਆਂ ਸ਼ਿਕਾਰ ਮਰ ਜਾਂਦਾ ਹੈ। ਫਿਰ ਇਸ ਪੱਥਰ ਦਾ ਸੁਧਾਰ, ਨੋਕਾਂ ਜਾਂ ਕਿੰਗਰੇ ਬਣਾਉਣੇ, ਦੂਜੀ ਤਰ੍ਹਾਂ ਦੀ ਕਾਢ ਹੋਂਦ ਵਿਚ ਆਈ। ਪੱਥਰ ਉਤੇ ਪੱਥਰ ਮਾਰ ਕੇ, ਜਾਂ ਲੱਕੜ ਨਾਲ ਲੱਕੜ ਘਸਾ ਕੇ ਅੱਗ ਪੈਦਾ ਕਰਨਾ ਆਪਣੇ ਆਪ ਵਿਚ ਇਕ ਇਨਕਲਾਬੀ ਕਾਢ ਸੀ, ਜਿਸ ਨੇ ਪ੍ਰਕਿਰਤੀ ਨਾਲ ਮਨੁੱਖ ਦੀ ਲੜਾਈ ਨੂੰ ਕਿਤੇ ਜ਼ਿਆਦਾ ਬਲ ਦੇ ਦਿੱਤਾ ਹੋਵੇਗਾ। ਹੋ ਸਕਦਾ ਹੈ ਅੱਗ ਦਾ ਪਹਿਲਾ ਪ੍ਰਯੋਗ ਨੰਗੇ ਮੂਲ-ਮਾਨਵ ਨੇ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਲਈ ਹੀ ਕੀਤਾ ਹੋਵੇ। ਪਰ ਇਸ ਦੇ ਨਾਲ ਸਭਿਆਚਾਰ ਦੇ ਕਈ ਹੋਰ ਤੱਤ ਹੋਂਦ ਵਿਚ ਆ ਗਏ, ਜਿਨ੍ਹਾਂ ਨੇ ਉਸ ਦੇ ਜੀਵਨ ਵਿਚ ਪਰਿਵਰਤਨ ਲੈ ਆਂਦਾ, ਜਿਵੇਂ ਕਿ ਜਾਨਵਰ ਅੱਗ ਤੋਂ ਡਰਦੇ ਹਨ, ਜਿਸ ਕਰਕੇ ਅੱਗ ਉਸ ਦੀ ਸਿਰਫ਼ ਸਰਦੀ ਤੋਂ ਹੀ ਨਹੀਂ, ਜੰਗਲੀ ਜਾਨਵਰਾਂ ਤੋਂ ਵੀ ਰਾਖੀ ਕਰਨ ਲੱਗੀ। ਅੱਗ ਦੀ ਚੀਜ਼ਾਂ ਪਕਾਉਣ ਲਈ ਵਰਤੋਂ, ਅਤੇ ਉਦਯੋਗਕ ਵਰਤੋਂ ਮਗਰਲੇ ਪੜਾਅ ਸਨ। ਪਹੀਏ ਅਤੇ ਲੀਵਰ ਦੀ ਕਾਢ

57