ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/68

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸੋ ਇੰਝ ਪ੍ਰਭਾਵ ਪੈਂਦਾ ਹੈ ਕਿ ਇਸ ਅਸੰਤੁਲਨ ਨੂੰ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਤੋਂ ਇਨਕਾਰ ਨਹੀਂ ਹੋ ਸਕਦਾ, ਨਾ ਕਿ ਇਸ ਲਈ ਕਿ ਇਸ ਦੇ ਕਾਰਨਾਂ ਵਿਚ ਜਾ ਕੇ ਇਸ ਨੂੰ ਦੂਰ ਕਰਨਾ ਹੈ।

ਅਸਲ ਵਿਚ ਉਪਰੋਕਤ ਸਾਰੀ ਪੇਸ਼ਕਾਰੀ ਇਸ ਗੱਲ ਵੱਲ ਸੰਕੇਤ ਕਰਦੀ ਹੈ ਕਿ ਸਮਾਜ ਦੀ ਪਦਾਰਥਕ ਉੱਨਤੀ ਬੇਹੱਦ ਤੇਜ਼ੀ ਨਾਲ ਹੋ ਰਹੀ ਹੈ, ਜਦ ਕਿ ਸਭਿਆਚਾਰ ਦੇ ਬਾਕੀ ਅੰਗ - ਬੋਧਾਤਮਕ ਅਤੇ ਪ੍ਰਤਿਮਾਨਕ — ਉਸੇ ਗਤੀ ਨਾਲ ਨਹੀਂ ਬਦਲ ਰਹੇ। ਜਿਸ ਦਾ ਮਤਲਬ ਹੈ ਕਿ ਜਿਹੜੀਆਂ ਤਾਕਤਾਂ, ਸੰਸਥਾਵਾਂ, ਸਮਾਜਕ ਸੰਬੰਧ ਇਸ ਪਦਾਰਥਕ ਪ੍ਰਤੀ ਦੇ ਜਿੰਨ ਨੂੰ ਪੈਦਾ ਕਰ ਰਹੇ ਹਨ, ਉਸ ਇਸ ਨੂੰ ਕਾਬੂ ਵਿਚ ਰਖਣ ਦੇ ਸਮਰੱਥ ਨਹੀਂ। ਹੁਣ ਲੋੜ ਇਹਨਾਂ ਤਾਕਤਾਂ, ਸੰਸਥਾਵਾਂ ਅਤੇ ਸੰਬੰਧਾਂ ਨੂੰ ਬਦਲਣ ਦੀ ਹੈ, ਜਸ ਗੱਲ ਨੂੰ ਜਾਂ ਅੱਖੋਂ ਓਹਲੇ ਕੀਤਾ ਜਾ ਰਿਹਾ, ਜਾਂ ਟਾਲਿਆ ਜਾ ਰਿਹਾ ਹੈ।

ਅਸਲ ਵਿਚ ਸਾਰੀ ਸਮਾਜਕ ਅਤੇ ਸਭਿਆਚਾਰਕ ਤਬਦੀਲੀ ਪਦਾਰਥਕ ਜੀਵਨ ਤੋਂ ਸ਼ੁਰੂ ਹੁੰਦੀ ਹੈ। ਇਹ ਮਨੁੱਖ ਦੀ ਮਜਬੂਰੀ ਹੈ ਕਿ ਉਹ ਆਪਣੇ ਸੰਦ ਬਿਹਤਰ ਬਣਾਉਂਦਾ ਰਹਿੰਦਾ ਹੈ, ਆਪਣਾ ਜੀਵਨ ਵਧੇਰੇ ਸੁਖਾਲਾ ਅਤੇ ਭਰਪੂਰ ਬਣਾਉਣ ਦੀ ਲੋਚਾ ਦੇ ਵਿਚ ਵੱਖੋ-ਵੱਖਰੀਆਂ ਪਦਾਰਥਕ ਸ਼ਕਤੀਆਂ, ਸਾਧਨਾਂ, ਸੰਦਾਂ ਨੂੰ ਜਨਮ ਦੇਂਦਾ ਰਹਿੰਦਾ ਹੈ। ਆਪਣੀਆਂ ਪਦਾਰਥਕ ਪ੍ਰਾਪਤੀਆਂ ਦੇ ਅਨੁਕੂਲ ਉਹ ਪ੍ਰਤਿਮਾਨਕ ਅਤੇ ਬੋਧਾਤਮਕ ਸਭਿਆਚਾਰ ਸਿਰਜ ਲੈਂਦਾ ਹੈ। ਪ੍ਰਤਿਮਾਨਕ ਅਤੇ ਬੋਧਾਤਮਕ ਸਭਿਆਚਾਰ (ਕਾਨੂੰਨ, ਸੰਸਥਾਵਾਂ ਸਮਾਜਕ ਸੰਬੰਧ, ਫ਼ਲਸਫ਼ਾ) ਇਕ ਵਾਰੀ ਹੋਂਦ ਵਿਚ ਆਏ ਪਦਾਰਥਕ ਸਭਿਆਚਾਰ ਨੂੰ ਵੀ ਨਿਯਮਤ ਅਤੇ ਨਿਯੰਤਿਤ ਕਰਨ ਦੀ ਅਤੇ ਸਮਾਜਕ ਸਥਿਰਤਾ ਅਤੇ ਸੰਤੁਲਨ ਕਾਇਮ ਰਖਣ ਦੀ ਰੁਚੀ ਰਖਦੇ ਹਨ। ਕਾਫ਼ੀ ਦੇਰ ਤੱਕ ਸਭਿਆਚਾਰ ਦੇ ਤਿੰਨਾਂ ਅੰਗਾਂ ਦਾ ਸੰਤੁਲਨ ਪ੍ਰਤੱਖ ਤੌਰ ਉਤੇ ਬਣਿਆ ਰਹਿੰਦਾ ਹੈ, ਜਿਸ ਦਾ ਅਰਥ ਹੈ ਕਿ ਪਦਾਰਥਕ ਸਭਿਆਚਾਰ ਵਿਚਲੀਆਂ ਤਬਦੀਲੀਆਂ, ਜੋ ਕਿ ਨਿਰੰਤਰ ਚਲਦੀਆਂ ਰਹਿੰਦੀਆਂ ਹਨ, ਸਭਿਆਚਾਰ ਦੇ ਦੂਜੇ ਅੰਗਾਂ ਨਾਲ ਉਘੜਵੇਂ ਵਿਰੋਧ ਵਿਚ ਨਹੀਂ ਆਉਂਦੀਆਂ। ਇਹ ਮਾਤ੍ਰਿਕ ਤਬਦੀਲੀ ਹੁੰਦੀ ਹੈ। ਵਿਕਾਸ ਚਲਦਾ ਰਹਿੰਦਾ ਹੈ। ਪਰ ਇਕ ਹੱਦ ਆਉਂਦੀ ਹੈ, ਜਦੋਂ ਪਦਾਰਥਕ ਸਭਿਆਚਾਰ ਆਪਣੇ ਕਿਸੇ ਪਹਿਲੇ ਪੜਾਅ ਦੇ ਅਨੁਕੂਲ ਸਿਰਜੇ ਪ੍ਰਤਿਮਾਨਿਕ ਅਤੇ ਬੋਧਾਤਮਕ ਸਭਿਆਚਾਰ ਦੇ ਢਾਂਚੇ ਵਿਚ ਨਹੀਂ ਰਹਿ ਸਕਦਾ। ਇਹਨਾਂ ਵਿਚ ਤਬਦੀਲੀ ਲਾਜ਼ਮੀ ਹੋ ਜਾਂਦੀ ਹੈ ਅਤੇ ਫਿਰ ਗੁਣਾਤਮਕ ਪਰਿਵਰਤਨ ਦਾ ਆਰੰਭ ਹੁੰਦਾ ਹੈ। ਇਸ ਦੇ ਨਾਲ ਹੀ ਨਵਾਂ ਪੜਾਅ ਸ਼ੁਰੂ ਹੁੰਦਾ ਹੈ।

ਜਦੋਂ ਵੀ ਕਦੀ ਇਹ ਮਹਿਸੂਸ ਹੋਣਾ ਸ਼ੁਰੂ ਹੋ ਜਾਏ ਕਿ “ਕੁਝ ਗੜਬੜ ਹੈ", ਤਾਂ ਵਿਸ਼ਲੇਸ਼ਣ ਉਤੇ ਇਹੀ ਪਤਾ ਲੱਗੇਗਾ ਕਿ ਸਥਾਪਤ ਸਮਾਜਕ ਅਤੇ ਸਭਿਆਚਾਰਕ ਸੰਬੰਧ, ਪ੍ਰਾਪਤ ਪਦਾਰਥਕ ਅਵਸਥਾ ਦੇ ਨਾਲ ਵਿਰੋਧ ਵਿਚ ਆ ਰਹੇ ਹਨ। ਲੋੜ ਸਮਾਜਕ ਅਤੇ ਸਭਿਆਚਾਰਕ ਸੰਬੰਧਾਂ ਨੂੰ ਅਨੁਕੂਲਣ ਦੀ ਹੁੰਦੀ ਹੈ। ਪਰ ਇਹ ਗੱਲ ਕਰ ਲੈਣੀ

66