ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/80

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਸੇ ਤਰ੍ਹਾਂ ਕਲਾ ਅਤੇ ਦਰਸ਼ਨ ਆਰਥਕਤਾ ਨਾਲ ਸਿੱਧਾ ਸੰਬੰਧ ਰੱਖਣ ਦੇ ਬਾਵਜੂਦ ਕਾਫ਼ੀ ਹੱਦ ਤਕ ਸ੍ਵੈਧੀਨਤਾ ਦਾ ਪ੍ਰਗਟਾਵਾ ਕਰਦੇ ਹਨ। ਖ਼ਾਸ ਕਰਕੇ, ਇਹ ਜ਼ਰੂਰੀ ਨਹੀਂ ਕਿ ਕਲਾ ਅਤੇ ਦਰਸ਼ਨ ਦੀ ਪ੍ਰਫੁੱਲਤਾ ਦਾ ਆਰਥਕ ਵਿਕਾਸ ਅਤੇ ਪ੍ਰਫੁੱਲਤਾ ਨਾਲ ਕੋਈ ਸਿੱਧਾ ਸੰਬੰਧ ਹੋਵੇ, ਭਾਵੇਂ ਇਹਨਾਂ ਦੇ ਵਸਤੂ ਨੂੰ ਨਿਸ਼ਚਿਤ ਆਰਥਕ ਬਣਤਰ ਵਾਲਾ ਸਮੇਂ ਦਾ ਸਮਾਜ ਹੀ ਨਿਰਧਾਰਤ ਕਰਦਾ ਹੈ।

ਸੋ ਆਰਥਕਤਾ ਸਭਿਆਚਾਰ ਲਈ ਇਕ ਮਹੱਤਵਪੂਰਨ ਅੰਸ਼ ਹੈ। ਸਭਿਆਚਾਰ ਦੇ ਮਹੱਤਵਪੂਰਨ ਪੜਾਵਾਂ ਦੀ ਵੰਡ ਹੁਣ ਤਕ ਸਭ ਤੋਂ ਵੱਧ ਸਾਰਥਕ ਅਤੇ ਤਰਕਸ਼ੀਲ ਢੰਗ ਨਾਲ ਆਰਥਕ ਆਧਾਰ ਉਤੇ ਹੀ ਕੀਤੀ ਮਿਲਦੀ ਹੈ। ਸਭਿਆਚਾਰ ਦੇ ਬਹੁਤ ਸਾਰੇ ਤੱਥਾਂ ਲਈ ਆਰਥਿਕਤਾ ਕਾਫ਼ੀ ਹੱਦ ਤਕ ਪ੍ਰਤੱਖ ਅਤੇ ਨਿਰਣਾਇਕ ਰੋਲ ਅਦਾ ਕਰਦੀ ਹੈ, ਖ਼ਾਸ ਕਰਕੇ ਸਮੇਂ ਦੇ ਰਾਜਸੀ ਅਤੇ ਰਾਜਕੀ ਰੂਪ, ਅਤੇ ਪ੍ਰਧਾਨ ਕਦਰਾਂ-ਕੀਮਤਾਂ ਨਿਸਚਿਤ ਕਰਨ ਵਿਚ। ਕੁਝ ਰੂਪਾਂ ਉਤੇ ਇਹ ਪ੍ਰੋਖ ਢੰਗ ਨਾਲ ਅਸਰ ਰੱਖਦੀ ਹੈ, ਜਿਵੇ ਚਰਚ ਅਤੇ ਪ੍ਰਵਾਰ ਉਤੇ। ਪਰ ਉਹਨਾਂ ਪੱਖਾਂ ਦਾ ਅਧਿਐਨ ਕਰਨ ਉਤੇ ਵੀ, ਜਿਹੜੀ ਸਿੱਧੀ ਤਰ੍ਹਾਂ ਆਰਥਕਤਾ ਨਾਲ ਸੰਬੰਧਤ ਨਹੀਂ ਲੱਗਦੇ, ਆਰਥਕ ਵਰਤਾਰਿਆਂ ਨਾਲ ਉਹਨਾਂ ਦਾ ਪ੍ਰਤੱਖ ਜਾਂ ਪ੍ਰੋਖ ਸੰਬੰਧ ਜ਼ਰੂਰ ਉਘੜਦਾ ਹੈ, ਜਿਵੇਂ ਕਿ ਬੌਧਕ ਚਿੰਤਨ ਵਿਚ।


ਸਭਿਆਚਾਰ ਅਤੇ ਧਰਮ

ਧਰਮ ਦਾ ਵਿਸ਼ਲੇਸ਼ਣ ਕੀਤਿਆਂ, ਇਸ ਦੇ ਤਿੰਨ ਪੱਖ ਉਘੜ ਕੇ ਸਾਹਮਣੇ ਆਉਂਦੇ ਹਨ:―

(1) ਇਹ ਕੋਈ ਸੰਸਾਰ-ਦ੍ਰਿਸ਼ਟੀਕੋਨ ਪੇਸ਼ ਕਰਦਾ ਹੈ;

(2) ਇਸ ਦ੍ਰਿਸ਼ਟੀਕੋਨ ਅਨੁਸਾਰ ਇਹ ਵਿਹਾਰ ਦੇ ਨਿਯਮ ਘੜਦਾ ਹੈ,

(3) ਅਤੇ ਇਹ ਇਕ ਸੰਗਠਨ ਪੇਸ਼ ਕਰਦਾ ਹੈ, ਜਿਹੜਾ ਹੋਰਨਾਂ ਕਾਰਜਾਂ ਤੋਂ ਇਲਾਵਾ, ਆਪਣੇ ਅਨੁਆਈਆਂ ਵਿਚ ਸਾਂਝ ਅਤੇ ਇਕਮਿਕਤਾ ਪੈਦਾ ਕਰਦਾ ਹੈ।

ਇਹ ਤਿੰਨੇ ਹੀ ਪੱਖ ਮੁੱਖ ਤੌਰ ਉਤੇ ਸਭਿਆਚਾਰ ਦੇ ਬੋਧਾਤਮਕ ਅਤੇ ਪ੍ਰਤਿਮਾਨਕ ਅੰਗਾਂ ਨਾਲ ਸੰਬੰਧ ਰੱਖਦੇ ਹਨ।

ਸੰਸਾਰ-ਦ੍ਰਿਸ਼ਟੀਕੋਣ ਵਿਚ ਧਰਮ ਦੀ ਮੁੱਖ ਟੇਕ ਕਿਸੇ ਪਰਾ-ਪ੍ਰਕਿਰਤਕ ਹੋਂਦ ਉਪਰ ਅਤੇ ਵਿਸ਼ਵਾਸ ਉਪਰ ਹੁੰਦੀ ਹੈ। ਜੀਵਨ ਅਤੇ ਪ੍ਰਕਿਰਤੀ ਦੇ ਸਾਰੇ ਦਿੱਸਦੇ ਵਰਤਾਰਿਆਂ ਦੀ ਇਹ ਕਿਸੇ ਅਣਦਿਸਦੀ ਅਤੇ ਪਰਾ-ਪ੍ਰਕਿਰਤਕ ਹੋਂਦ ਦੇ ਸੰਦਰਭ ਵਿਚ ਵਿਆਖਿਆ ਕਰਦਾ ਹੈ। ਤਰਕਸ਼ੀਲਤਾ ਧਰਮ ਦੀ ਵਿਧੀ ਨਹੀਂ। ਧਰਮ ਦੀ ਵਿਧੀ ਵਿਸ਼ਵਾਸ ਹੈ। ਇਸ ਦੀ ਆਧਾਰ-ਦਲੀਲ ਅਣਦਿਸਦਾ ਅਤੇ ਅਣਜਾਣਿਆ ਪਰਾ-ਤੱਥ ਹੈ। ਇਸ ਕਰਕੇ

78