ਆਤਮਪਰਕਤਾ ਇਸ ਦਾ ਪ੍ਰਧਾਨ ਲੱਛਣ ਹੈ। ਇਹ ਉਸ ਧਰਮ ਦੀ ਮੰਤਕ ਦਾ ਵੀ ਪ੍ਰਧਾਨ ਲੱਛਣ ਹੋ ਨਿਬੜਦੀ ਹੈ, ਜਿਹੜਾ ਵੈਸੇ ਕਿਸੇ ਪਰਾ-ਪ੍ਰਕਿਰਤਕ ਹੋਂਦ ਵਿਚ ਯਕੀਨ ਨਹੀਂ ਵੀ ਰੱਖਦਾ।
ਧਰਮ ਨੂੰ ਕਈ ਵਾਰੀ ਸਭਿਆਚਾਰ ਦਾ ਸਮਾਨਾਰਥੀ, ਇਸ ਦਾ ਜਨਮ-ਦਾਤਾ, ਇਸ ਦਾ ਆਧਾਰ ਜਾਂ ਇਸ ਦੀ ਚਾਲਕ-ਸ਼ਕਤੀ ਦੱਸਿਆ ਜਾਂਦਾ ਹੈ। ਪਰ ਅਸਲ ਵਿਚ ਧਰਮ ਆਪ ਇਕ ਸਭਿਆਚਾਰਕ ਸਿਰਜਣਾ ਹੈ। ਇਸ ਦੇ ਚਿੰਤਨ ਦਾ ਪਿੜ੍ਹ ਕਿਉਂਕਿ ਦਿਸਦੇ ਵਰਤਾਰਿਆਂ ਦੇ ਅਣਜਾਤੇ ਅਤੇ ਅਗਿਆਤ ਖੇਤਰ ਹਨ, ਜਾਂ ਫਿਰ ਜੀਵਨ ਦੇ ਉਹ ਖੇਤਰ ਹਨ ਜਿਨ੍ਹਾਂ ਵਿਚ ਅਨਿਸਚਿਤਤਾ ਪਾਈ ਜਾਂਦੀ ਹੈ, ਜਿਹੜੀ ਮਨੁੱਖੀ ਦੁਬਿਧਾ ਅਤੇ ਕਿਸੇ ਅਟੱਲ ਮੁਸੀਬਤ ਦੇ ਲਟਕਵੇਂ ਡਰ ਦਾ ਆਧਾਰ ਵੀ ਬਣੀ ਰਹਿੰਦੀ ਹੈ, ਇਸ ਲਈ ਮਨੁੱਖੀ ਵਿਕਾਸ ਦੇ ਪਹਿਲੇ ਪੜਾਵਾਂ ਉੱਤੇ ਧਰਮ ਜ਼ਿੰਦਗੀ ਜਿੰਨਾ ਹੀ ਸਰਬ-ਵਿਆਪਕ ਹੁੰਦਾ ਹੈ। ਉਦੋਂ ਅਜੇ ਜ਼ਿੰਦਗੀ ਦਾ ਹਰ ਖੇਤਰ ਹੀ ਅਣਗਾਹਿਆ ਅਤੇ ਅਣਜਾਤਾ ਹੁੰਦਾ ਹੈ ਅਤੇ ਨਿੱਕੀ ਤੋਂ ਲੈ ਕੇ ਵੱਡੀ ਤੱਕ ਹਰ ਮੁਸੀਬਤ ਬਿਨਾਂ ਕਿਸੇ ਕਾਰਨ ਮਨੁੱਖ ਨੂੰ ਸ਼ਿਕਾਰ ਬਣਾਉਣ ਲਈ ਗ਼ੈਬੋਂ ਉਤਰ ਆਉਂਦੀ ਹੈ। ਮਨੁੱਖ ਤੋਂ ਪ੍ਰਬਲ ਹੋਣ ਦੇ ਨਾਤੇ, ਇਸ ਦਾ ਪੂਜਿਆ ਅਤੇ ਰੀਝਾਇਆ ਜਾਣਾ ਜ਼ਰੂਰੀ ਹੋ ਜਾਂਦਾ ਹੈ; ਇਹੋ ਹੀ ਉਸ ਦੇ ਕਹਿਰ ਤੋਂ ਬਚਣ ਦਾ ਇਕੋ ਇਕ ਰਾਹ ਹੁੰਦਾ ਹੈ।
ਪਰ ਜਿਉਂ ਜਿਉਂ ਮਨੁੱਖੀ ਗਿਆਨ ਦੇ ਖੇਤਰ ਵਿਸ਼ਾਲ ਹੁੰਦੇ ਜਾਂਦੇ ਹਨ, ਮਨੁੱਖ ਦਿੱਸਦੇ ਵਰਤਾਰਿਆਂ ਦੇ ਕਾਰਨ, ਕਾਰਜ ਅਤੇ ਅਸਰ ਨੂੰ ਸਮਝਣ ਲੱਗ ਪੈਂਦਾ ਹੈ। ਅਤੇ ਜਿਨ੍ਹਾਂ ਵਰਤਾਰਿਆਂ ਨੂੰ ਉਹ ਸਮਝਣ ਲੱਗ ਪੈਂਦਾ ਹੈ, ਉਹਨਾਂ ਉੱਪਰ ਉਸ ਦਾ ਅਧਿਕਾਰ ਹੋਈ ਜਾਂਦਾ ਹੈ। ਅਨਿਸਚਿਤਤਾ ਅਤੇ ਅਗਿਆਨਤਾ ਦੀ ਸੀਮਾ ਪਿੱਛੇ ਹਟਦੀ ਜਾਂਦੀ ਹੈ। ਜੀਵਨ ਅਤੇ ਪ੍ਰਕਿਰਤੀ ਦੇ ਵਰਤਾਰਿਆਂ ਨੂੰ ਸਮਝਣ ਲਈ ਧਰਮ ਇੱਕੋ ਇੱਕ ਦ੍ਰਿਸ਼ਟੀਕੋਨ ਨਹੀਂ ਰਹਿੰਦਾ। ਇਹਨਾਂ ਨੂੰ ਇਹਨਾਂ ਦੇ ਆਪਣੇ ਹੀ ਸੰਦਰਭ ਵਿਚ ਸਮਝਣਾ ਸੰਭਵ ਹੋ ਜਾਂਦਾ ਹੈ। ਐਸੇ ਵਰਤਾਰਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾਂਦੀ ਹੈ। ਕਈ ਵਾਰੀ ਇਸ ਤਰ੍ਹਾਂ ਪ੍ਰਾਪਤ ਹੋਇਆ ਤੱਥ ਧਰਮ ਵਲੋਂ ਪੇਸ਼ ਕੀਤੀ ਗਈ ਵਿਆਖਿਆਂ ਨਾਲ ਤਿੱਖੀ ਤਰ੍ਹਾਂ ਟੱਕਰ ਵਿਚ ਆ ਜਾਂਦਾ ਹੈ; ਉਦਾਹਰਣ ਵਜੋਂ, ਜੀਵ-ਉਤਪਤੀ ਬਾਰੇ, ਬ੍ਰਹਿਮੰਡ ਦੀ ਸਿਰਜਣਾ ਅਤੇ ਕਿਰਿਆ ਆਦਿ ਬਾਰੇ। ਉਦੋਂ, ਇਹ ਤੱਥ ਸਥਾਪਤ ਕਰਨ ਵਾਲਿਆਂ ਨੂੰ ਅਗਨੀ-ਪ੍ਰੀਖਿਆ ਵਿਚੋਂ ਲੰਘਣਾ ਪੈਂਦਾ ਹੈ। ਪਰ ਲੰਮੀ ਦੌੜ ਵਿਚ ਤੱਥ ਮਿੱਥ ਉੱਤੇ ਭਾਰੂ ਹੋ ਜਾਂਦਾ ਹੈ। ਇਸ ਤਰ੍ਹਾਂ ਧਰਮ ਦੀ ਮੁਕਾਬਲਤਨ ਸ੍ਵੈਧੀਨਤਾ ਵੀ ਸੀਮਿਤ ਹੋਈ ਜਾਂਦੀ ਹੈ। ਜਿਉਂ ਜਿਉਂ ਆਰਥਕਤਾ ਅਤੇ ਰਾਜ ਦਾ ਕੇਂਦਰੀਕਰਨ ਹੁੰਦਾ ਜਾਂਦਾ ਹੈ, ਉਹਨਾਂ ਦੀ ਤਾਕਤ ਵਧਦੀ ਜਾਂਦੀ ਹੈ, ਤਿਉਂ ਤਿਉਂ ਧਰਮ ਉਹਨਾਂ ਦੀ ਸਹਾਇਕ ਤਾਕਤ ਵਜੋਂ ਸਾਹਮਣੇ ਆਈ ਜਾਂਦਾ ਹੈ, ਤਿਉਂ ਤਿਉਂ ਧਰਮ ਉਹਨਾਂ ਦੀ ਸਹਾਇਕ ਤਾਕਤ ਵਜੋਂ ਬਣਦੇ ਹਨ। ਧਰਮ ਤੋਂ ਬਿਨਾਂ ਰਾਜ ਚੱਲ ਜਾਂਦੇ ਹਨ, ਪਰ ਰਾਜ ਤੋਂ ਬਿਨਾਂ ਧਰਮ ਦਾ
79