ਪੰਨਾ:ਸਰਦਾਰ ਭਗਤ ਸਿੰਘ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੦੦ )

ਕਈਆਂ ਕੋਹਾਂ ਤੇ ਜਾ ਕੇ ਖੁੱਲ੍ਹੇ ਗਗਨ ਨਾਲ ਅਭੇਦ ਹੋਈ ਹੋਵੇਗੀ। ਹਾਂ......ਉਸ ਵੇਲੇ ਜੇ ਕਿਸੇ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਤਾਂ ਉਹ ਚੰਦਰ ਸ਼ੇਖਰ ਤੇ ਉਸ ਦੇ ਸਾਥੀ ਸਨ। ਉਹ ਗਲਾਂ ਕਰੀ ਜਾਂਦੇ ਸਨ। ਉਨਾਂ ਦੀਆਂ ਗੱਲਾਂ ਅਮੁਕ ਸਨ। ਪ੍ਰਤਾਪਾਂ ਵਡੇ ਦਰਵਾਜ਼ੇ ਦੀ ਰਾਖੀ ਕਰਦਾ ਕਰਦਾ ਹੀ ਸੌਂ ਗਿਆ ਸੀ। ਪਰ ਮੰਜੇ ਉਤੇ ਲੇਟਣ ਤੋਂ ਪਹਿਲਾਂ ਉਸ ਨੇ ਮਕਾਨ ਦੇ ਵਡੇ ਦਰਵਾਜ਼ੇ ਨੂੰ ਜਿੰਦਰਾ ਮਾਰ ਲਿਆ ਸੀ। ਉਸ ਹਵੇਲੀ ਦੇ ਦਰਵਾਜ਼ੇ ਅਠਾਰਵੀਂ ਸਦੀ ਦੇ ਸਨ। ਮੋਟੇ ਟਾਹਲੀ ਦੇ ਲੋਹੇ ਲੰਮੇ ਕਿਲਾਂ ਵਾਲੇ। ਜਿਨ੍ਹਾਂ ਨੂੰ ਹਾਥੀ ਟਕਰ ਮਾਰੇ ਤਾਂ ਉਹ ਵੀ ਸ਼ਾਇਦ ਤੋੜ ਨਾ ਸਕੇ ਤੇ ਸਿਰ ਪੜਵਾ ਬੈਠੇ। ਜੰਦਰਾ ਵਜਣ ਤੋਂ ਪਿਛੋਂ ਉਸ ਬੂਹੇ ਰਾਹੀਂ ਆਉਣ ਵਾਲੇ ਸਾਰੇ ਖਤਰੇ ਮੁਕ ਜਾਂਦੇ ਸਨ।

ਚੰਦਰ ਸ਼ੇਖਰ, ਭਗਤ ਸਿੰਘ,ਬੀ.ਕੇ.ਦੱਤ,ਰਾਜਗੁਰੂ ਤਾਰਾ ਚੰਦ ਅਤੇ ਕ੍ਰਿਸ਼ਨ ਉਸ ਵਿਸ਼ਾਲ ਹਵੇਲੀ ਦੀ ਉਪਰਲੀ ਛੱਤ ਦੇ ਇਕ ਹਿਸੇ ਉਤੇ ਦਰੀ ਵਛਾ ਕੇ ਬੈਠੇ ਸਨ। ਇਹ ਸਾਰੇ ਹੀ ਉਹ ਸਾਥੀ ਸਨ,ਜਿਨ੍ਹਾਂ ਨੂੰ ਸੂਬਾ ਪੰਜਾਬ,ਉਤਰਾਪ੍ਰਾਂਤ ਤੇ ਕੇਂਦਰ ਦੀ ਪੁਲਸ ਲਭ ਰਹੀ ਸੀ। ਇਹ ਸਾਰੇ ਭਗੌੜੇ ਸਨ। ਸਰਕਾਰ ਦੀ ਨਿਗਾਹ ਵਿਚ ਉਹ ਡਾਕੂ, ਕਾਤਲ ਤੇ ਰਾਜ-ਧ੍ਰੋਹੀ-ਬਾਗ਼ੀ ਸਨ। ਪੁਲਸ ਢੂੰਡ ਢੂੰਡ ਕੇ ਥੱਕ ਚੁੱਕੀ ਸੀ। ਪਰ ਇਹ ਹੱਥ ਨਹੀਂ ਸਨ ਆਏ।

"..........ਪੰਜਾਬ ਵਿਚ ਪੁਲਸ ਧੜਾ-ਧੜ ਗ੍ਰਿਫਤਾਰੀਆਂ ਕਰ ਰਹੀ ਹੈ। ਸੈਂਕੜੇ ਨੌਜੁਆਨ ਜੇਹਲਾਂ ਤੇ ਕਿਲਿਆਂ ਵਿਚ