ਪੰਨਾ:ਸਰਦਾਰ ਭਗਤ ਸਿੰਘ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੦੨ )

ਹੋਈਆਂ ਹਨ।

ਚੰਦਰ ਸ਼ੇਖਰ-ਮੈਂ ਸਭ ਕੁਝ ਸੁਣ ਚੁਕਾ ਹਾਂ। ਮੇਰੀ ਗ੍ਰਿਫਤਾਰੀ ਦੇ ਵਰੰਟ ਵੀ ਜਾਰੀ ਹੋਏ ਦਸੇ ਜਾਂਦੇ ਨੇ।

ਤਾਰਾ ਚੰਦ-ਕੇਂਦਰੀ ਪੁਲਸ ਵਲੋਂ?

ਚੰਦਰ ਸ਼ੇਖਰ-ਆਹੋ!

ਭਗਤ ਸਿੰਘ-ਸਾਂਡਰਸ ਦੇ ਕਤਲ ਸਬੰਧ ਵਿਚ ਵੀ ਵਰੰਟ ਹਨ!

ਚੰਦਰ ਸ਼ੇਖਰ-ਹਾਂ!

ਕ੍ਰਿਸ਼ਨ-ਕੋਈ ਚਿੰਤਾ ਨਹੀਂ! ਕੋਈ ਮਾਈ ਦਾ ਲਾਲ ਹੀ ਅਸਾਂ ਨੂੰ ਹਥ ਪਾਏਗਾ। ਜੋ ਹਥ ਪਾਏਗਾ, ਉਹ ਮਾਂ ਨੂੰ ਨਹੀਂ ਜੰਮਿਆ।

ਫਰੇਸ਼ਤਿਆਂ ਕੋਲੋ ਹੀ ਪਾਣੀ ਮੰਗੇਗਾ। ਇਹ ਬੰਬ ਰੀਵਾਲਵਰ ਸਭ ਕੁਝ ਉਨ੍ਹਾਂ ਦੇ ਸਵਾਗਤ ਵਾਸਤੇ ਹੀ ਹਨ।

ਬੀ.ਕੇ.ਦੱਤ (ਬੰਗਾਲੀ)-ਕੋਈ ਔਰ ਨਈ ਬਾਤ ਬਤਾਓ ਨਾ ਕਾਮਰੇਡ ਤਾਰਾ ਚੰਦ ਜੀ।

ਤਾਰਾ ਚੰਦ-ਨਵੀਆਂ ਗੱਲਾਂ ਤਾਂ ਬਹੁਤ ਹਨ। ਅਖਬਾਰਾਂ ਪੜ੍ਹਨ ਤੇ ਕੇਂਦਰੀ ਪੁਲਸ ਦੇ ਵਡੇ ਅਫਸਰਾਂ ਨਾਲ ਗੱਲਾਂ ਕਰਨ ਤੋਂ ਪਤਾ ਲੱਗਾ ਹੈ ਕਿ ਇੰਮਪੀਰੀਅਲ ਕੌਂਸਲ ਵਿਚ ਇਕ ਬਿਲ ਐਸਾ ਪੇਸ਼ ਹੋਣ ਵਾਲਾ ਹੈ ਜਿਸ ਦੀ ਰੂਹ ਅਨੁਸਾਰ ਰਾਜਸੀਆਂ ਜੁਗ-ਗਰਦਾਂ ਬੰਦਿਆਂ ਉਤੇ ਕੇਸ ਐਸੇ ਢੰਗ ਨਾਲ ਚਲਾਏ ਜਾ ਸਕਣਗੇ, ਜਿਨ੍ਹਾਂ ਦੀ ਨਾ ਅਪੀਲ ਹੋ ਸਕੇ ਨਾ ਕੋਈ ਪੈਰਵੀ। ਮੁਲਜ਼ਮਾਂ ਨੂੰ ਸਫਾਈ ਦਾ ਮੌਕਾ