ਪੰਨਾ:ਸਰਦਾਰ ਭਗਤ ਸਿੰਘ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੩)

ਨਹੀਂ ਦਿਤਾ ਜਾਵੇਗਾ।
ਭਗਤ ਸਿੰਘ-ਕਦੋਂ ਪੇਸ਼ ਹੋ ਰਿਹਾ ਹੈ?
ਤਾਰਾ ਚੰਦ-ਅਪ੍ਰੈਲ ਦੇ ਪਹਿਲੇ ਹਫਤੇ ਕਿਸੇ ਦਿਨ।
ਭਗਤ ਸਿੰਘ-ਸਹੀ ਦਿਨ ਦਾ ਪਤਾ ਨਹੀਂ?
ਤਾਰਾ ਚੰਦ-ਨਹੀਂ।
ਚੰਦਰ ਸ਼ੇਖਰ-ਅਸਲ ਵਿਚ ਹਕੂਮਤ ਓਸੇ ਰਾਹ
ਚਲਣ ਲੱਗੀ ਹੈ,ਜਿਸ ਰਾਹ ੧੯੧੪-੧੫ ਤੇ ਮਾਰਸ਼ਲ-ਲਾਅ
ਦੇ ਦਿਨਾਂ ਵਿਚ ਤੁਰੀ ਸੀ। ਲਾਹੋਰ ਦੀ ਪਹਿਲੀ ਤੇ ਦੂਸਰੀ
ਸਾਜ਼ਸ਼ ਕੇਸ ਵੇਲੇ ਜਿਵੇਂ ਦੇਸ਼ ਭਗਤਾਂ ਨੂੰ ਸਫਾਈ ਦਾ ਮੋਕਾਂ
ਨਹੀਂ ਸੀ ਦਿਤਾ ਗਿਆ। ਇਹ ਭਾਰੀ ਅਨਿਆਇ ਹੈ।
ਸਰਕਾਰ ਮਨੁਖਤਾ ਤੋਂ ਵੀ ਗਿਰ ਗਈ ਹੈ।
ਭਗਤ ਸਿੰਘ-"ਅੰਗਰੇਜ਼ ਸਾਮਰਾਜ ਕੋਲ ਨਿਆਏ ਦਾ
ਕੀ ਕੰਮ। ਉਨਾਂ ਨੇ ਤਾਂ ਗੁਲਾਮਾਂ ਨੂੰ ਕੁਚਲਣਾ,ਦਬਾਉਣਾ,
ਲੁਟਣਾ,ਮਾਰਨਾ ਤੇ ਹਾਏ ਵੀ ਨਾ ਕਰਨ ਦੇਣਾ ਹੈ। ਇਸ
ਤੋਂ ਵੀ ਵਧ ਚੜ੍ਹ ਕੇ ਦਬਾਉ ਕਾਨੂੰਨ ਘੜੇ ਜਾਣਗੇ। ਗੁਲਾਮਾਂ
ਨੂੰ ਉਫ ਕਰਨ ਉਤੇ ਗੋਲੀ ਮਾਰ ਦਿਤੀ ਜਾਇਆ ਕਰੇਗੀ।"
ਤਾਰਾ ਚੰਦ-“ਇਸ ਦੇ ਰੋਕਣ ਦਾ ਕੋਈ ਵਸੀਲਾ!"
ਭਗਤ ਸਿੰਘ-"ਕੁਰਬਾਨੀ!"
ਦੋ ਮਿੰਟ ਸਾਰੇ ਚੁਪ ਰਹੇ। ਉਸ ਚੁਪ ਦੇ ਤੋੜਨ ਵਿਚ
ਮੁੜ ਪਹਿਲ ਸਰਦਾਰ ਭਗਤ ਸਿੰਘ ਨੇ ਕੀਤੀ,"ਸਾਥੀਓ!
ਮੇਰਾ ਵਿਚਾਰ ਹੈ!"
“ਕੀ?" ਸਾਰਿਆਂ ਨੇ ਇਕ ਜ਼ਬਾਨ ਕਾਹਲੀ ਨਾਲ
ਪੁੱਛਿਆ, ਪਰ ਅਵਾਜ਼ ਨੂੰ ਬਹੁਤ ਮਧਮ ਰਖ ਕੇ। ਭਾਵੇਂ ਨੇੜੇ