ਪੰਨਾ:ਸਰਦਾਰ ਭਗਤ ਸਿੰਘ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੦੫ )

ਘਟ ਤੋਂ ਘਟ ਵੀਹ ਸਾਲ ਤਾਂ ਕੈਦ ਜ਼ਰੂਰ ਹੋਵੇਗੀ! ਇਸ ਵਾਸਤੇ ਕਿਉਂ ਨਾ ਕੋਈ ਮਰਦਾਨਗੀ ਦਾ ਕੰਮ ਕਰਕੇ ਗ੍ਰਿਫ਼ਤਾਰ ਹੋਇਆ ਜਾਏ। ਮੌਤ ਦੀ ਤਾਂ ਪ੍ਰਵਾਹ ਹੀ ਕੋਈ ਨਹੀਂ ਇਸ ਮੌਤ ਦੇ ਪਿੱਛੇ ਚੰਗੇਰੇ ਜੀਵਨ ਦੀ ਝਲਕ ਹੈ। ਇਕ ਦਿਨ ਮਰਨਾ ਤੇ ਇਕ ਦਿਨ ਫੜੇ ਜਾਣਾ ਇਹ ਜ਼ਰੂਰੀ ਹੈ।"

ਬੀ. ਕੇ. ਦੱਤ-"ਵਿਚਾਰ ਤਾਂ ਬਹੁਤ ਹੱਛਾ ਹੈ। ਮੈਂ ਸਾਥ ਦੇਵਾਂਗਾ।"

ਚੰਦਰ ਸ਼ੇਖਰ-"ਪਰ ਕੌਂਸਲ ਹਾਲ ਤਕ ਪਹੁੰਚਣ ਕੌਣ ਦੇਵੇਗਾ?"

ਬੀ. ਕੇ. ਦੱਤ- "ਇਸ ਗਲ ਦੀ ਚਿੰਤਾ ਨਾ ਕਰੋ। ਮੈਂ ਸਭ ਬੰਦੋਬਸਤ ਕਰ ਦੇਵਾਂਗਾ। ਕੌਂਸਲ ਹਾਲ ਤਕ ਮੈਂ। ਲੈ ਚਲਾਂਗਾ।"

ਭਗਤ ਸਿੰਘ-ਖੁਸ਼ੀ ਨਾਲ ਉਛਲਕੇ) “ਫਿਰ ਬੰਬ ਮੈਂ ਮਾਰਾਂਗਾ!"

ਬੀ. ਕੇ. ਦੱਤ-ਮੈਂ ਵੀ ਸਾਥ ਦਿਆਂਗਾ.....ਇਨਕਲਾਬ ਜ਼ਿੰਦਾਬਾਦ ਦਾ ਨਾਹਹਾ ਲਾਵਾਂਗਾ।"

ਚੰਦਰ ਸ਼ੇਖਰ-“ਦਰਵਾਜ਼ੇ ਵੜਦਿਆਂ ਦੀ ਪੁਲਸ ਤਲਾਸ਼ੀ ਲਵੇਗੀ। ਪਹਿਲੇ ਤਾਂ 'ਵਿਜ਼ੀਟਰ ਪਾਸ' ਮਿਲਣਾ ਹੀ ਔਖਾ ਹੈ। ਜੇ ਮਿਲ ਵੀ ਜਾਵੇ ਤਾਂ ਸਾਥ ਹਥਿਆਰਾਂ ਦਾ ਜਾਣਾ ਕਠਨ ਹੈ।"

ਬੀ. ਕੇ. ਦੱਤ-"ਮੈਂ ਆਖਦਾ ਹਾਂ ਰਤਾ ਵਹਿਮ ਨਾ ਕਰੋ। ਸਾਰੀਆਂ ਔਕੜਾਂ ਹਲ ਹੋ ਜਾਣਗੀਆਂ।"