ਪੰਨਾ:ਸਰਦਾਰ ਭਗਤ ਸਿੰਘ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੧੨ )

ਵਿਰੋਧਤਾ ਕੀਤੀ। ਭਾੜੇ ਦੇ ਟੱਟੂ ਸਰਕਾਰੀ ਖਤਾਬਾਂ ਵਾਲੇ ਨਾਮਜਦ ਮੈਂਬਰ ਪਾਸ ਹੋਣ ਦੇ ਹਕ ਵਿਚ ਸਨ। ਕੌਂਸਲ ਦੇ ਪ੍ਰਧਾਨ ਮਿਸਟਰ ਪਟੇਲ ਨੇ ਵੀ ਇਸਦੀ ਵਿਰੋਧਤਾ ਕੀਤੀ। ਉਸ ਨੇ ਦਲੀਲ ਦੇ ਕੇ ਆਖਿਆ ਕਿ ਇਹ ਦਬਾਊ ਕਾਨੂੰਨ ਪਾਸ ਵੀ ਕਰਨਾ ਹੈ ਤਾਂ "ਮੇਰਠ ਸਾਜ਼ਸ਼ ਕੇਸ" ਨੂੰ ਖਤਮ ਹੋ ਲੈਣ ਦਿਓ ਜਾਂ ਬਿਲ ਪਾਸ ਕਰ ਲਵੋ ਤੇ ਉਹ ਕੇਸ ਸ੍ਰਕਾਰ ਵਾਪਸ ਲੈ ਲਵੇ। ਕਿਉਂਕਿ ਮੁਲਜ਼ਮਾਂ ਦੀ ਸਫਾਈ ਵਿਚ ਇਹ ਕਾਨੂੰਨ ਅੜਿੱਕਾ ਬਣੇਗਾ ਤੇ ਉਹਨਾਂ ਨੂੰ ਨਾਜਾਇਜ਼ ਨੁਕਸਾਨ ਪਹੁੰਚਾਏਗਾ ਪਰ ਉਸ ਵੇਲੇ ਹਾਲਾਤ ਐਸੇ ਸਨ ਕਿ ਵਡੇ ਤੋਂ ਵਡੇ ਤੇ ਛੋਟੇ ਤੋਂ ਛੋਟੇ ਹਿੰਦੁਸਤਾਨੀ ਦੀ ਉਹੋ ਹੀ ਗਲ ਸੁਣੀ ਜਾਂਦੀ ਸੀ ਜੋ ਅੰਗਰੇਜ਼ ਤੇ ਅੰਗਰੇਜ਼ੀ ਸਾਮਰਾਜ ਦੇ ਹੱਕ ਵਿਚ ਜਾਂ ਲਾਭਵੰਦ ਹੋਵੇ। ਹਿੰਦੀਆਂ ਦੇ ਲਾਭ ਵਾਲੀ ਗਲ ਨੂੰ ਅਨਸੁਣੀ ਕੀਤਾ ਜਾਂਦਾ ਸੀ। ਪ੍ਰਧਾਨ ਤੇ ਹੋਰ ਮੈਂਬਰਾਂ ਦੀ ਵਿਰੋਧਤਾ ਦੀ ਸਰਕਾਰ ਨੇ ਕੋਈ ਪ੍ਰਵਾਹ ਨ ਕੀਤੀ। ਪਹਿਲਾ ਬਿਲ ੧੯੨੮ ਵਿੱਚ ਪੇਸ਼ ਹੋਇਆ। ਦੋ ਵਾਰ ਵਾਪਸ ਕਰਨ ਤੇ ਸਿਲੈਕਟ ਕਮੇਟੀ ਪਾਸੇ ਜਾਣ ਪਿਛੋਂ ਅਪ੍ਰੈਲ ੧੯੨੯ ਵਿੱਚ ਫਿਰ ਪੇਸ਼ ਹੋਇਆ।

ਗੁਰਦੁਆਰਾ ਰਕਾਬ ਜੰਗ (ਨਵੀਂ ਦਿਲੀ) ਦੇ ਪੂਰਬ ਵਲ ਸਾਹਮਣੇ ਕੌਂਸਲ ਘਰ ਹੈ। ਇਸ ਦੇ ਨਾਲ ਹੀ ਦਖਨ ਵਿਚ ਪ੍ਰਧਾਨ-ਹਿੰਦ ਦੇ ਦਫ਼ਤਰ ਅਤੇ ਅਗੇ ਜਾ ਕੇ ਪ੍ਰਧਾਨ ਸਾਹਿਬ ਦੀ ਕੋਠੀ ਨੂੰ, ਜਿਸਨੂੰ ਪਹਿਲਾਂ 'ਵਾਇਸਰਾਏ ਹਾਊਸ' ਆਖਿਆ ਜਾਂਦਾ ਸੀ।

ਕੌਂਸਲ ਘਰ ਖੂਹ ਵਾਂਗ ਗੋਲ ਹੈ। ਕਈ ਫੁਟ ਉੱਚੀ