ਪੰਨਾ:ਸਰਦਾਰ ਭਗਤ ਸਿੰਘ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੧੩ )

ਪੱਥਰ ਦੀ ਕੁਰਸੀ ਉਤੋਂ ਸ਼ੁਰੂ ਹੁੰਦਾ ਹੈ ਤੇ ਕਈ ਸੈਂਕੜੇ ਫੁੱਟ ਉੱਚਾ ਹੈ। ਉਸ ਵਿਚ ਦਾਖਲ ਹੋਣ ਵਾਸਤੇ ਛੋਟੇ ਛੋਟੇ ਮਜ਼ਬੂਤ ਦਰਵਾਜ਼ੇ ਹਨ। ਜਿਨ੍ਹਾਂ ਦਰਵਾਜ਼ਿਆਂ ਦੇ ਅਗੇ ਕਰੜਾ ਪੁਲਸ ਦਾ ਪਹਿਰਾ ਰਹਿੰਦਾ ਹੈ। ਉਹਨਾਂ ਦਰਵਾਜ਼ਿਆਂ ਤੋਂ ਬਿਨਾਂ ਹੋਰ ਕੋਈ ਵਸੀਲਾ ਕੌਂਸਲ ਘਰ ਵਿਚ ਜਾਣ ਦਾ ਨਹੀਂ ਅੰਦਰ ਬਾਹਰ ਪੁਲਸ ਦਾ ਰਾਜ ਹੁੰਦਾ ਹੈ। ਜਿਵੇਂ ਸਿਆਣੇ ਆਖਦੇ ਨੇ ਜਿੰਦਰੇ ਸਾਧਾਂ ਵਾਸਤੇ ਹੁੰਦੇ ਹਨ, ਚੋਰਾਂ ਵਾਸਤੇ ਨਹੀਂ। ਤਿਵੇਂ ਉੱਚੀਆਂ ਕੰਧਾਂ, ਮਜ਼ਬੂਤ ਦਰਵਾਜੇ,

ਬੰਦੂਕਾਂ ਸਮੇਤ ਪਹਿਰੇ ਇਹ ਸਭ ਭਲੇਮਾਨਸਾਂ ਪੁਲਸ ਦੇ ਵਾਸਤੇ ਡਰਾਵੇ ਹਨ। ਜਿਨ੍ਹਾਂ ਕੁਝ ਕਰਨਾ ਹੈ, ਉਹਨਾਂ ਵਾਸਤੇ ਇਹ ਕੁਝ ਵੀ ਨਹੀਂ। ਜਿੱਥੇ ਚਾਹ ਉਥੇ ਰਾਹ ਹੁੰਦਾ ਹੈ। ਹੋਣੀ ਅਟਲ ਹੈ। ਕਈ ਵਾਰ ਉਹ ਅਨੇਕਾਂ ਅਸੰਭਵ ਘਟਨਾਵਾਂ ਨੂੰ ਕਰ ਦੇਂਦੀ ਹੈ।

ਭਗਤ ਸਿੰਘ ਤੇ ਬੀ. ਕੇ. ਦਤ ਸਰਕਾਰ ਦੀ ਨਿਗਾਹ ਵਿਚ ਦੋਸ਼ੀ ਤੇ ਭਗੌੜੇ ਸਨ। ਉਹਨਾਂ ਦੀ ਗ੍ਰਿਫ਼ਤਾਰੀ ਦੇ ਵਰੰਟ ਜਾਰੀ ਹੋ ਚੁੱਕੇ ਸਨ। ਨਿਰੇ ਵਰੰਟ ਹੀ ਨਹੀਂ ਸਗੋਂ ਇਸ਼ਤਿਹਾਰ ਕੱਢਕੇ ਉਹਨਾਂ ਦੀ ਗ੍ਰਿਫ਼ਤਾਰੀ ਦਾ ਇਨਾਮ ਵੀ ਰਖਿਆ ਗਿਆ ਸੀ। ਪੁਲਸ, ਸਫੈਦਪੋਸ਼ਾਂ, ਨੰਬਰਦਾਰਾਂ ਤੇ ਜ਼ੈਲਦਾਰਾਂ ਕੋਲੋਂ ਉਨਾਂ ਨੂੰ ਡਰ ਸੀ, ਪਰ ਸ਼ੇਰਾਂ ਦਾ ਹੌਸਲਾ ਦੇਖੋ ਆਪ ਹੀ ਪੂਰੀ ਤਿਆਰੀ ਕਰਕੇ ਪੁਲਸ ਕੋਲ ਚਲੇ ਗਏ।

ਹਿੰਦੁਸਤਾਨੀ ਮੈਂਬਰਾਂ ਦੀ ਰਾਹੀਂ 'ਵਿਜ਼ਟਰਜ਼ ਪਾਸ' ਹਾਸਲ ਕੀਤੇ ਗਏ। ਪੂਰੀ ਸ਼ਾਨ ਨਾਲ ਦੋਵੇਂ ਗਭਰੂ ਬੜੀ ਨਿਰਭੈਤਾ ਨਾਲ ਅਸੈਂਬਲੀ ਚੈਂਬਰ ਦੇ ਕੋਲ ਪੁੱਜੇ। ਸ੍ਰਕਾਰ