ਪੰਨਾ:ਸਰਦਾਰ ਭਗਤ ਸਿੰਘ.pdf/115

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੧੫ )

ਤਾਂ ਭਗਤ ਸਿੰਘ ਤੇ ਬੀ. ਕੇ ਦੱਤ ਦੀ ਵਾਰੀ ਆਈ। ਇਨ੍ਹਾਂ ਨੇ ਆਪਣੇ ਨਾਂ ਤੇ ਹੁਲੀਏ ਬਦਲੇ ਹੋਏ ਸੀ। ਪਾਸ਼ਾਂ ਉਤੇ ਸਫਾਰਸ਼ ਕਰਨ ਵਾਲਾ ਮੈਂਬਰ ਸਰਕਾਰੀ ਨਾਮਜ਼ਦ ਸੀ। ਉਸ ਸਰਕਾਰੀ ਮੈਂਬਰ ਦਾ ਨਾਂ ਪੜ੍ਹਕੇ ਤੇ ਉਸ ਦੇ ਦਸਖਤ ਦੇਖ ਕੇ ਪੁਲਸ ਵਾਲਿਆਂ ਨੂੰ ਕੋਈ ਸ਼ੱਕ ਨਾ ਪਿਆ। ਸਰਸਰੀ ਸਵਾਲ ਪੁੱਛ ਕੇ ਅੰਦਰ ਜਾਣ ਦੀ ਆਗਿਆ ਦੇ ਦਿੱਤੀ।

ਦੋਨੋਂ ਇਨਕਲਾਬੀ ਸਾਥੀ ਉਸ ਸ਼ਾਹੀ ਇਮਾਰਤ ਵਿੱਚ ਚਲੇ ਗਏ, ਜਿਸ ਨੂੰ ਬਣਾਉਣ ਉਤੇ ਕਈ ਲੱਖ ਰੁਪੈ। ਖਰਚ ਕੀਤੇ ਗਏ ਸਨ। ਬਾਹਰ ਗਰਮੀ ਸੀ, ਪਰ ਅੰਦਰ। ਠੰਡ ਗਦੇਲੇਦਾਰ ਕੁਰਸੀਆਂ ਉਤੇ ਮੈਂਬਰ ਬੈਠੇ ਸੁਖ ਦਾ ਸਾਹ ਲੈ ਰਹੇ ਸਨ। ਉਹ ਸਾਰੇ ਬਰਤਾਨਵੀ ਸਰਕਾਰ ਦੇ ਪ੍ਰਾਹੁਣੇ ਸਨ। ਹਿੰਦੀ ਜਨਤਾ ਦੇ ਪ੍ਰਧੀਨਿਧ ਨਹੀਂ ਸਨ। ਉਹ ਅੰਗ੍ਰੇਜ਼ੀ ਸਾਮਰਾਜ ਦੇ ਚਾਟੜੇ ਆਪਣਾ ਤੇ ਅੰਗਰੇਜ਼ ਦਾ ਹੀ ਭਲਾ ਸੋਚਦੇ ਰਹਿੰਦੇ ਸਨ।

ਪਬਲਿਕ ਸੇਫਟੀ ਬਿਲ ਪੇਸ਼ ਹੋ ਗਿਆ। ਸਾਰੇ ਹਾਊਸ ਵਿਚ ਮੌਤ ਵਰਗੀ ਚੁੱਪ ਸੀ, ਤਿੰਨ ਕੁ ਮੈਂਬਰਾਂ ਨੇ ਉਠ ਕੇ ਬਿਲ ਦੇ ਹੱਕ ਵਿਚ ਤਕਰੀਰਾਂ ਕੀਤੀਆਂ।ਉਨ੍ਹਾਂ ਆਖਿਆ, ਇਹ ਬਿਲ ਪਾਸ ਕਰਨਾ ਅਤੀ ਜ਼ਰੂਰੀ ਹੈ। ਕਿਉਂਕਿ ਅਨਪੜ ਹਿੰਦ ਦੇ ਗਭਰੂ ਰੂਸ ਦੇ ਆਖੇ ਲਗ ਕੇ ਇਕ ਤਾਂ ਕਮਿਊਨਿਸਟ ਹੋ ਰਹੇ ਨੇ, ਦੂਸਰਾ ਸੁਖ ਵਾਲੇ ਰਾਜ (ਅੰਗ੍ਰੇਜ਼ ਦੇ ਰਾਜ) ਦੇ ਵਿਰੁਧ ਬਗਾਵਤ ਕਰਨ ਦੀਆਂ ਸਲਾਹੀਂ ਕਰ ਰਹੇ ਨੇ। ਕਰੜੇ ਕਾਨੂੰਨਾਂ ਨਾਲ ਹੀ ਉਹ ਰੁਕ ਸਕਦੇ ਹਨ। ਆਮ ਲੋਕਾਂ ਦੇ ਕਤਲ ਕੀਤੇ ਜਾ ਰਹੇ ਨੇ।