ਪੰਨਾ:ਸਰਦਾਰ ਭਗਤ ਸਿੰਘ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੭)

ਪੈਂਦੀ ਹੈ। ਪ੍ਰਧਾਨ ਨੇ ਵੋਟਾਂ ( ਰਾਇਆਂ) ਵਾਸਤੇ ਹੁਕਮ ਕੀਤਾ।

"ਵੋਟਾਂ ਲਈਆਂ ਜਾਣ!" ਪ੍ਰਧਾਨ ਦਾ ਹੁਕਮ ਸੀ।

"ਜਾਣ" ਸ਼ਬਦ ਅਜੇ ਬੁਲ੍ਹਾਂ ਉਤੇ ਹੀ ਸੀ ਕਿ ਬੀ. ਕੇ. ਦੱਤ ਨੇ ਭਗਤ ਸਿੰਘ ਨੂੰ ਅਰਕ ਮਾਰ ਕੇ ਸੰਬੋਧਨ। ਕੀਤਾ ਤੇ ਅੱਖ ਦੇ ਇਸ਼ਾਰੇ ਨਾਲ ਦੱਸਿਆ ਕਿ ਹੁਣ ਵੇਲਾ ਹੈ। ....."ਇਹ ਬਿਲ ਪਾਸ ਨਾ ਹੋ ਸਕੇ।"

ਕੌਂਸਲ ਕਾਰਵਾਈ ਵਿਚ ਸਮੇਂ ਦੀ ਬੜੀ ਕਦਰ ਕੀਤੀ ਜਾਂਦੀ ਹੈ। ਜਿਉਂ ਹੀ ਪ੍ਰਧਾਨ ਦੀ ਜ਼ਬਾਨੋਂ ਵੋਟਾਂ ਦਾ ਹੁਕਮ ਨਿਕਲਿਆ ਤਿਉਂ ਹੀ ਹੱਕ ਵਾਲੇ ਮੈਂਬਰ ਆਪੋ ਆਪਣੀਆਂ ਸੀਟਾਂ ਉਤੋਂ ਉਠਕੇ ਖਲੋ ਗਏ। ਅਜੇ ਕੋਈ ਮੈਂਬਰ ਅੱਗੇ ਨਹੀਂ ਸੀ ਵਧਿਆ ਕਿ ਪ੍ਰਧਾਨ ਦੀ ਕੁਰਸੀ ਦੇ ਵਲ ਰਤਾ ਦੂਰ ਉਪਰੋਂ ਇੱਕ ਗੋਲਾ ਡਿੱਗਾ ਉਸ ਗੋਲੇ ਦੇ ਡਿੱਗਣ ਉਤੇ ਐਨਾ ਖੜਾਕ ਹੋਇਆ ਕਿ ਪੱਥਰ ਦਾ ' ਬਣਿਆ ਹਾਲ ਗੂੰਜਿਆ ਤੇ ਲਰਜਿਆ ਧੂੰਏਂ ਨਾਲ ਸਾਰਾ ਹਾਲ ਭਰ ਗਿਆ। 'ਬੰਬ’...'ਬੰਬ...ਆਖ ਕੇ ਮੈਂਬਰ ਕੁਰਸੀਆਂ ਦੇ ਹੇਠਾਂ ਵੜਨ ਲੱਗੇ ।ਪ੍ਰਧਾਨ ਕੁਰਸੀ ਛੱਡਕੇ ਜੀ ਭਿਆਣਾ ਆਪਣੇ ਕਮਰੇ ਵਿਚ ਜਾ ਵੜਿਆ। ਦਰਸ਼ਕਾਂ ਦੇ ਦਿਲ ਦਹਿਲ ਗਏ। ਪ੍ਰੈਸ਼-ਪ੍ਰਤੀਨਿਧਾਂ ਨੂੰ ਨੋਟ ਕਰਨਾ ਭੁਲ ਦੇ ਗਿਆ ।ਕਈਆਂ ਦੇ ਹੱਥੋਂ ਕਾਗਜ਼ਾਂ ਦੀਆਂ ਕਾਪੀਆਂ ਡਿੱਗ ਪਈਆਂ। ਬੰਬ ਦੇ ਕੌੜੇ ਧੂੰਏ ਨੇ ਸਭ ਦੀਆਂ ਅੱਖਾਂ ਝੁੰਜਲਾ ਦਿੱਤੀਆਂ ਤੇ ਦਿਲ ਧੜਕਾ ਦਿਤੇ। ਮਦਰਾਸ ਦਾ ਇਕ ਲੱਖਾਂ ਪਤੀ ਤਾਂ ਧਮਾਕਾ ਸੁਣ ਕੇ ਬੇ ਸੁਰਤ ਹੀ ਹੋ ਗਿਆ। ਜੇ ਛੇਤੀ ਪਤਾ ਨਾ ਲੱਗਦਾ ਤਾਂ ਸ਼ਾਇਦ ਉਹ ਅਗਲੀ ਦੁਨੀਆਂ ਦਾ