ਪੰਨਾ:ਸਰਦਾਰ ਭਗਤ ਸਿੰਘ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੮)

ਪ੍ਰਤੀਨਿਧ ਹੋ ਜਾਂਦਾ।

ਹਾਲ ਦੇ ਅੰਦਰ ਬੰਬ ਦੇ ਧਮਾਕੇ ਦਾ ਖੜਾਕ ਸੁਣ ਕੇ ਹਾਲੋਂ ਬਾਹਰ ਦੀ ਦੁਨੀਆਂ ਕੰਬ ਗਈ। ਬਾਹਰਲੇ ਰਾਖੇ ਪੁਲਸ ਅਫਸਰ ਅੰਦਰ ਨੂੰ ਭਜੇ। "ਹਾਲ ਵਿਚ ਬੰਬ ਫਟਗਿਆ।.....ਕਈ ਮੈਂਬਰ ਫਟੜ ਹੋ ਗਏ ਨੇ। ਪ੍ਰਧਾਨ ਮੁਸ਼ਕਲ ਨਾਲ ਬਾਲ ਬਾਲ ਬਚ ਗਿਆ।" ਇਹ ਝੂਠੀ ਅਫਵਾਹ ਜ਼ਬਾਨੋਂ ਜ਼ਬਾਨੀ ਹਾਲ ਦੇ ਬੂਹੇ ਅਗੋਂ ਤੁਰ ਕੇ ਦਿਲੀ ਸ਼ਹਿਰ ਨੂੰ ਹਵਾ ਬਣ ਦੌੜ ਗਈ।

ਹਾਲ ਦੇ ਚਾਰ-ਚੌਫੇਰੇ ਪੁਲਸ ਨੇ ਘੇਰਾ ਪਾ ਲਿਆ। ਕੋਈ ਵਿਜ਼ਟਰਜ਼ (ਦਰਸ਼ਕ) ਬਾਹਰ ਨਾ ਜਾਵੇ। "ਸਭ ਦੀ ਪੁੱਛ ਪੜਤਾਲ ਹੋਵੇਗੀ।" ਪੁਲਸ ਅਫਸਰ ਨੇ ਸਿਪਾਹੀਆਂ ਤੇ ਥਾਨੇਦਾਰਾਂ ਨੂੰ ਹੁਕਮ ਦਿੱਤਾ। ਤਾਰਾਂ ਖੜਕ ਗਈਆਂ ਵਾਇਸਰਾਏ ਨੂੰ ਪਤਾ ਦਿੱਤਾ ਗਿਆ ।ਕੇਂਦਰੀ ਸਿਵਲ ਸੈਕਟੇਰੀਏਟ ਵਿਚ ਰੌਲਾ ਮਚ ਗਿਆ। ਜੋ ਆਹਲਾ ਅਫਸਰ ਸੀ। ਉਹ ਕੰਮ ਛੱਡ ਕੇ ਬਾਹਰ ਆ ਗਿਆ ।ਜਿਸ ਕਿਸੇ ਦਾ ਕਿਸੇ ਕੌਂਸਲ ਦੇ ਮੈਂਬਰ ਨਾਲ ਕੋਈ ਰਿਸ਼ਤਾ ਜਾਂ ਮਿਤ੍ਰਤਾ ਸੀ। ਉਹ ਕਾਹਲੀ ਨਾਲ ਕੌਂਸਲ ਹਾਲ ਵਲ ਭੱਜਿਆ ਤਾਂ ਕਿ ਪਤਾ ਕਰੋ ਕਿ ਉਸ ਦੇ ਮਿਤ੍ਰ ਨਾਲ ਕੀ ਬੀਤੀ ਹੈ।

ਹੌਲੀ ਹੌਲੀ ਹਾਲ ਵਿਚੋਂ ਧੂੰਆਂ ਅਲੋਪ ਹੋ ਗਿਆ! ਮੈਂਬਰਾਂ ਦੇ ਦਿਲਾਂ ਦੀ ਧੜਕਣ ਮੱਠੀ ਹੋਈ। ਮੈਂਬਰਾਂ ਦੀ ਗਿਣਤੀ ਨਾਲੋਂ ਦੁਗਣੀ ਪੁਲਸ ਅੰਦਰ ਆ ਗਈ। ਵਿਜ਼ਟਰਜ਼ (ਦਰਸ਼ਕ) ਅਜੇ ਗੈਲਰੀ ਵਿਚ ਹੀ ਡੱਕੇ ਹੋਏ ਸਨ। ਗੈਲਰੀ ਦਾ ਬੂਹਾ ਖੋਲ੍ਹਿਆ ਗਿਆ। ਪੁਲਸ ਅੰਦਰ