ਪੰਨਾ:ਸਰਦਾਰ ਭਗਤ ਸਿੰਘ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੨੪ )

ਆਟੇ ਵਿਚ ਮਿਟੀ। ਦਾਲ ਵਿਚ ਰੋੜੇ ਤੇ ਸੂਹੜਾ, ਕਪੜੇ ਮਾੜੇ, ਮੁਲਾਕਾਤ ਤਿੰਨਾਂ ਮਹੀਨਿਆਂ ਪਿਛੋਂ। ਮੁਲਾਕਾਤ ਉਤੇ ਕਿਸੇ ਮਿਤ੍ਰ ਜਾਂ ਰਿਸ਼ਤੇਦਾਰ ਨੂੰ ਮੁਲਾਕਾਤ ਸਮੇਂ ਕੋਈ ਚੀਜ਼ ਫੜਾਉਣ ਦੀ ਖੁਲ੍ਹ ਨਹੀਂ ਸੀ। ਪਸ਼ੂਆਂ ਵਾਂਗ ਮਾਰਿਆ-ਕੁਟਿਆ ਜਾਂਦਾ, ਮੰਦੇ ਬੋਲ ਬੋਲੇ ਜਾਂਦੇ, ਗਰਮੀਆਂ ਨੂੰ ਛੋਟੀਆਂ ਛੋਟੀਆਂ ਕੋਠੜੀਆਂ ਵਿਚ ਬੰਦ ਰਖਿਆ ਜਾਂਦਾ। ਬੇੜੀਆਂ, ਤੇ ਏੜੀ-ਡੰਡੇ ਅਤੇ ਬੈਂਤਾਂ ਦੀਆਂ ਸਜ਼ਾਵਾਂ ਮਾਮੂਲੀ ਗਲਤੀਆਂ ਤੇ ਭੁਲਾਂ ਬਦਲੇ ਦਿੱਤੀਆਂ ਜਾਂਦੀਆਂ। ਹਾਕਮ ਖੂਨੀ ਦਰਿੰਦੇ ਸਨ।
ਉਸ ਵੇਲੇ ਜੋ ਮਸ਼ੱਕਤਾਂ ਲਈਆਂ ਜਾਂਦੀਆਂ ਸਨ, ਉਹ ਓਹੋ ਸਨ ਜੋ ਪੰਜਾਬ ਪਸ਼ੂਆਂ ਕੋਲੋਂ ਲੈਂਦਾ ਹੈ। ਖਰਾਸ, ਕੋਹਲੂ, ਚੱਕੀ, ਪੰਪ, ਕਾਗਜ਼-ਘੁਟਾਈ ਅਤੇ ਮੁੰਝ ਕਾਹੀ ਸਨ। ਕਿਸੇ ਰਾਜਸੀ ਕੈਦੀ ਨੂੰ ਅਖਬਾਰ ਪੜ੍ਹਨ ਦੀ ਖੁਲ ਨਹੀਂ ਸੀ। ਵੀਹ ਸਾਲੇ ਕੈਦੀ ਜਦੋਂ ਵੀ ਰਿਹਾ ਹੁੰਦੇ ਸਨ ਤਾਂ ਉਹ ਨਿਕਾਰੇ ਤੇ ਤਪਦਿਕ ਦੇ ਬੀਮਾਰ ਹੁੰਦੇ ਸਨ। ਕਿਉਂਕਿ ਕੰਮ ਪਸ਼ੂਆਂ ਵਾਂਗ ਲੈਂਦੇ ਤੇ ਖੁਰਾਕ ਡੰਗਰਾਂ ਨਾਲੋਂ ਮਾੜੀ। ਡਾਕਟਰੀ ਇਲਾਜ ਬਿਲਕੁਲ ਨਹੀਂ ਸੀ ਕੀਤਾ ਜਾਂਦਾ। ਜੁਲਾਈ (੧੯੨੯) ਦਾ ਮਹੀਨਾ ਸੀ। ਬਾਰਸ਼ਾਂ ਅਜੇ ਸ਼ੁਰੂ ਨਹੀਂ ਸਨ ਹੋਈਆਂ। ਸਾਰਾ ਲਾਹੌਰ ਗਰਮੀ ਨਾਲ ਸੜ ਰਿਹਾ ਸੀ। ਮਨੁੱਖ ਤੇ ਪੰਛੀ ਤਾਂ ਇਕ ਪਾਸੇ ਰਹੋ ਤਤੀ ਲੂ ਦਰਖਤਾਂ ਦੇ ਪੱਤੂ ਵੀ ਸਾੜੀ ਜਾਂਦੀ ਸੀ। ਨਾ ਕਿਸੇ ਨੂੰ ਦਿਨੇ ਆਰਾਮ ਸੀ ਤੇ ਨਾ ਰਾਤ ਨੂੰ ਚੈਨ। ਹਾਂ, ਉਸ ਭਿਆਨਕ ਗਰਮੀ ਦੇ ਸਮੇਂ ਲਾਹੌਰ ਜੇਲ੍ਹ