ਪੰਨਾ:ਸਰਦਾਰ ਭਗਤ ਸਿੰਘ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੩੭ )

ਅੰਦਰਲਾ ਦਫ਼ਤਰ) ਵਿੱਚ ਅੱਪੜ ਪਏ ਸਨ। ਚੱਕਰ ਮੁਨਸ਼ੀ, ਚੱਕਰ ਇਨਚਾਰਜ ਅਤੇ ਦੋਹਾਂ ਬੈਂਤਾਂ ਲਾਉਣ ਵਾਲੇ ਜੁਆਨਾਂ ਨੇ ਉਠ ਕੇ ਸਤਕਾਰ ਕੀਤਾ।
'ਕਿਓਂ ਪ੍ਰਤਾਪੂ ਅਜ ਕਿਵੇਂ ਗੱਲ ਹੈ?"
ਦਰੋਗੇ ਨੇ ਬੈਂਤਾਂ ਵਾਲਿਆਂ ਵਿਚੋਂ ਇਕ ਦਾ ਨਾ ਲੈ ਕੇ ਪੁਛਿਆ।
'ਸਰਕਾਰ ਅਜ ਮੇਰੇ ਰੱਥ ਦੇਖਣੇ ਕੋਈ ਮਾਈ ਦਾ ਲਾਲ ਪ੍ਰਤਾਪੇ ਦੇ ਪੰਜ ਬੈਂਤ ਝਲੇਗਾ। ਪਹਿਲੇ ਬੈਂਤ ਨਾਲ ਹੀ ਬਾਂ ਬਾਂ ਹਰਾ ਦਿਆਂਗਾ। ਐਵੇਂ ਭੜਾਕੂ ਛੋਕਰੇ ਭੂਤਰੇ ਫਿਰਦੇ ਨੇ ਨਾਨੀ ਯਾਦ ਆ ਜਾਵੇਗੀ। ਰਤਾ ਲਿਆਓ ਨੇ ਵੇਖਣਾ ਕਿਵੇਂ ਰੋਟੀ ਖਾਂਦੇ ਨੇ।"
ਪ੍ਰਤਾਪੂ ਦਾ ਪੂਰਾ ਨਾਂ ਤਾਂ ਪ੍ਰਤਾਪ ਸਿੰਘ ਵਲਦ ਨਿਹਾਲ ਸਿੰਘ ਸੀ ਪਰ ਸਿਰ ਦੇ ਵਾਲ ਕਟੇ ਹੋਏ ਹੋਣ ਕਰਕੇ ਸਾਰੇ ਉਹਦਾ ਅੱਧਾ ਨਾਂ ਪ੍ਰਤਾਪੂ ਹੀ ਸਦਦੇ ਸਨ। ਪ੍ਰਤਾਪੂ ਨੇ ਬੈਂਤ ਨੂੰ ਹੱਥਾਂ ਵਿੱਚ ਮਰੋੜਦਿਆਂ ਹੋਇਆਂ ਦਰੋਗੇ ਨੂੰ ਉਤਰ ਦਿੱਤਾ।
"ਕਾਲੂ ਨੂੰ ਵੀ ਸਮਝਾ ਦੇਵੀਂ!'
ਦਰੋਗਾ ਫਿਰ ਬੋਲਿਆ।
ਕਾਲੂ ਦੁਸਰਾ ਬੈਂਤਾਂ ਵਾਲਾ ਸੀ ਤੇ ਨਵਾਂ ਕੈਦੀ ਸੀ।
ਇਹ ਹੁਸ਼ਿਆਰ ਹੈ। ਮੁਲਤਾਨੋਂ ਆਇਆ ਏ। ਸੈਂਟਰ ਵਿਚ ਕਈ ਵਾਰ ਬਹੁਤ ਸਾਰੇ ਆਕੜਖ਼ਾਨਾ ਨੂੰ ਬੈਂਤ ਲਾਉਣ ਦਾ ਮੌਕਾ ਮਿਲਿਆ ਸੂ।
ਕਾਲੂ ਚੁੱਪ ਨਾ ਰਹਿ ਸਕਿਆ, ਉਹ ਤਿੜ ਵਿਚ