ਪੰਨਾ:ਸਰਦਾਰ ਭਗਤ ਸਿੰਘ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨)

ਬਰਤਾਨਵੀ ਹਕੂਮਤ ਦੀ ਮਸ਼ੀਨਰੀ ਦੇ ਪੁਰਜੇ ਰਾਜਸੀ ਜਾਗਰਤਾ ਨੂੰ ਦਬਾਉਣ ਵਾਸਤੇ ਜਿੰਨਾ ਜ਼ੁਲਮ ਕਰਦੇ ਰਹੇ ਉਤਨੀ ਹੀ ਰਾਜਸੀ ਜਾਗਰਤਾ ਵਧਦੀ ਗਈ। ਗੇਂਦ ਨੂੰ ਸਟ ਲਾਇਆਂ, ਜਿਵੇਂ ਉਹ ਉਪਰ ਨੂੰ ਉਛਲਦਾ ਹੈ ਤਿਵੇਂ ਸ੍ਰਕਾਰ ਦੇਸ਼ ਭਗਤਾਂ ਨੂੰ ਜਿੰਨੀਆਂ ਲੰਮੀਆਂ ਸਜ਼ਾਵਾਂ ਦੇ ਕੇ ਜੇਹਲਾਂ ਵਿਚ ਭੇਜਦੀ ਰਹੀ, ਨੌ ਜੁਆਨਾਂ ਨੂੰ ਫਾਂਸੀਆਂ ਦੇ ਤਖਤਿਆਂ ਉਤੇ ਖਲਿਹਾਰਨ ਵਿਚ ਕਾਮਯਾਬ ਹੁੰਦੀ ਰਹੀ, ਆਜ਼ਾਦੀ ਦਾ ਜਜ਼ਬਾ ਉੱਨਾ ਹੀ ਬਹੁਤਾ ਵਧਦਾ ਗਿਆ। ਨੌ-ਜਵਾਨ ਕਈ ਗੁਣਾ ਵਧ ਗਿਣਤੀ ਵਿਚ ਜਾਨਾਂ ਵਾਰਨ ਵਾਸਤੇ ਤਿਆਰ ਹੁੰਦੇ ਰਹੇ।

ਵੱਡੀ ਲੜਾਈ ਮੁਕ ਗਈ ੧੯੧੯ ਤੱਕ ਅੰਗ੍ਰੇਜ਼ ਨੇ ਆਪਣੀ ਵਲੋਂ ਹਿੰਦ ਦੀਆਂ ਰਾਜਸੀ ਲਹਿਰਾਂ ਨੂੰ ਕਰੜੇ ਕਾਨੂੰਨਾਂ ਤੇ ਲੰਮੀਆਂ ਸਜ਼ਾਵਾਂ ਨਾਲ ਦਬਾ ਦਿੱਤਾ। ਪਰ ਸ੍ਵਤੰਤ੍ਰਤਾ ਦੀਆਂ ਲਹਿਰਾਂ ਸਦਾ ਵਾਸਤੇ ਨਹੀਂ ਦਬਾਈਆਂ ਜਾਂਦੀਆਂ। ੧੯੧੯ ਵਿਚ ਜਲ੍ਹਿਆਂ ਵਾਲੇ ਬਾਗ ਦਾ ਖੂਨੀ ਕਾਂਡ ਹੋ ਗਿਆ। ਜਿਸਦਾ ਪੂਰਾ ਹਾਲ ਏਸੇ ਪੁਸਤਕ ਦੇ ਅਗਲੇ ਕਾਂਡਾਂ ਵਿਚ ਪੜ੍ਹੋਗੇ। ਉਸ ਹੱਤਿਆ ਕਾਂਡ ਨੇ ਸਾਰੇ ਭਾਰਤ ਵਿਚ ਲੰਬੂ ਲਾ ਦਿਤਾ। ਅੰਗ੍ਰੇਜ਼ੀ ਸਾਮਰਾਜ ਤੇ ਅੰਗ੍ਰੇਜ਼ ਨਸਲ ਦੇ ਵਿਰੁਧ ਗੁੱਸੇ ਦਾ ਇਕ ਤੂਫ਼ਾਨ ਉਠ ਪਿਆ। ਸ਼ਾਹਜ਼ਾਦਾ ਬ੍ਰਤਾਨੀਆਂ ਦੌਰੇ ਵਾਸਤੇ ਹਿੰਦ ਆਇਆ। ਮਹਾਤਮਾ ਗਾਂਧੀ ਦੀ ਅਗਵਾਈ ਹੇਠ ਨਾ-ਮਿਲਵਰਤਨ ਲਹਿਰ ਚਲੀ। ਹੜਤਾਲਾਂ ਹੋਈਆਂ ਕਾਲੀਆਂ ਝੰਡੀਆਂ ਨਾਲ ਸ਼ਾਹਜਾਦੇ ਦਾ ਸਵਾਗਤ ਕੀਤਾ ਗਿਆ। ਚੋਰਾਚਾਰੀ ਵਿਚ ਗੋਲੀ