ਪੰਨਾ:ਸਰਦਾਰ ਭਗਤ ਸਿੰਘ.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੪੨ )

ਭੁਖ ਹੜਤਾਲ ਕਰਨ ਵਾਸਤੇ ਪ੍ਰੇਰਿਆ ਹੈ?'
ਉਨ੍ਹਾਂ ਕੈਦੀਆਂ ਵਿਚੋਂ ਇਕ ਨੇ ਉਤਰ ਦਿੱਤਾ, ਜਿਸ ਦਾ
ਨਾਂ ਲੱਖਾ ਸਿੰਘ ਸੀ, 'ਕਿਸੇ ਨਹੀਂ?'
'ਫਿਰ ਤੁਸੀਂ ਭੁੱਖ ਹੜਤਾਲ ਕਿਉਂ ਕੀਤੀ?'
'ਆਪਣੇ ਭਰਾਵਾਂ ਨਾਲ ਹਮਦਰਦੀ ਕਰਨ ਵਾਸਤੇ।'
'ਪਤਾ ਇਸ ਦੀ ਸਜ਼ਾ ਕੀ ਹੈ?'
'ਕੁਝ ਵੀ ਹੋਵੇ।'
'ਹੁਣ ਰੋਟੀ ਖਾਣੀ ਹੈ ਕਿ ਨਹੀਂ?'
'ਜਿੰਨਾ ਚਿਰ ਰਾਜਸੀ ਕੈਦੀਆਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਜਾਣ ਉਨਾ ਚਿਰ ਨਹੀਂ ਖਾਣੀ।'
'ਜੇ ਰੋਟੀ ਨਹੀਂ ਖਾਣੀ ਤਾਂ ਬੈਂਤ ਖਾਣ ਵਾਸਤੇ ਤਿਆਰ ਹੋ?
'ਜਿਵੇਂ ਹੁਕਮ!'
'ਕੀ ਹੁਕਮ ਰੋਟੀ ਦਾ?'
'ਨਹੀਂ ਬੈਂਤਾਂ ਦਾ!'
'ਮੂਰਖ ਰੋਟੀ ਖਾ ਲੈ ਐਵੇਂ ਬੈਂਤ ਨਾ ਖਾਹ! ਜਾਨ ਨੂੰ ਜੋਖੋਂ ਵਿੱਚ ਨਾ ਪਾ।
'ਇਸ ਹਮਦਰਦੀ ਦੀ ਲੋੜ ਨਹੀਂ। ਇਹ ਸਰੀਰ ਦੁਖ ਉਠਾਉਣ ਵਾਸਤੇ ਹੀ ਬਣਿਆ ਹੈ। ਸੁਖਾਂ ਦੀ ਇਸ ਨੂੰ ਲੋੜ ਨਹੀਂ...ਬੈਂਤ ਮਾਰੀਏ...ਦਸ...ਵੀਹ...ਤੀਹ?
ਜਿੰਨੇ ਜੀ ਕਰੇ। ਤੁਹਾਡਾ ਕੰਮ ਹੈ ਜ਼ੁਲਮ ਕਰਨਾ ਤੇ ਅਸਾਡਾ ਜ਼ੁਲਮ ਨੂੰ ਸਹਿਣਾ।

'ਮੈਂ ਪੁਛਦਾ ਹਾਂ ਰੋਟੀ ਖਾਣੀ ਹੈ ਜਾਂ ਨਹੀਂ?'