ਪੰਨਾ:ਸਰਦਾਰ ਭਗਤ ਸਿੰਘ.pdf/145

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੪੫ )

ਦੂਸਰੇ ਬੈਂਤ ਨਾਲ ਚਿਤੜਾਂ ਦੇ ਮਾਸ ਦੀਆਂ ਬੋਟੀਆਂ ਉਡੀਆਂ। ਲਹੂ ਦੀ ਧਤੀਰੀ ਚਲ ਪਈ। ਪਰ ਜੁਆਨ ਨੇ ਸੀ ਨਹੀਂ ਕੀਤਾ। ਦੰਦਾਂ ਦੀ ਕਸੀਸ ਨਹੀਂ ਵਟੀ ਹਰ ਬੈਂਤ ਦੇ ਨਾਲ "ਇੰਕਲਾਬ ਜ਼ਿੰਦਾਬਾਦ!" ਬੋਲਦਾ ਰਿਹਾ।
ਇਹ ਦੋ....ਤਿੰਨ ਕਰਕੇ ਪੰਦਰਾਂ ਬੈਂਤ ਲਗ ਗਏ। ਲੱਖੂ ਨਾ ਘਬਰਾਇਆ। ਦਰੋਗਾ ਤੇ ਸੁਪ੍ਰੰਟੈਂਡੰਟ ਘਬਰਾ ਗਏ। ਉਨ੍ਹਾਂ ਨੂੰ ਪਤਾ ਸੀ ਕਿ ਜੇ ਕੈਦੀ ਦਸ ਬੈਂਤ ਖਾ ਜਾਵੇ ਤਾਂ ਮੁੜ ਉਹ ਨਹੀਂ ਘਾਬਰਦਾ। ਫਿਰ ਭਾਵੇਂ ਉਸ ਨੂੰ ਤੀਹ ਲਾ ਦਿਓ ਜਾਂ ਨੱਬੇ ਇਕੋ ਗਲ,ਹੈ।
"ਬਸ...।"
ਸੁਪ੍ਰੰਟੈਂਡੰਟ ਨੇ ਹੁਕਮ ਦਿੱਤਾ।
ਕਾਲੂ ਬੈਂਤ ਮਾਰਨੇ ਰੁਕ ਗਿਆ।
ਲੱਖੂ ਨੇ ਉਨ੍ਹਾਂ ਕੋਲੋਂ ਪੁਛਿਆ।
ਬਸ ਕਿਉਂ ਕੀਤੀ ਜੇ? ਜੇ ਨੱਬੇ ਨਹੀਂ ਤਾਂ ਤੀਹ ਤਾਂ ਪੂਰੇ ਕਰੋ ਕਿਉਂ ਥੁਕ ਕੇ ਚਟਦੇ ਜੇ?"
ਪੰਦਰਾਂ ਬੈਂਤਾਂ ਨਾਲ ਲੱਖੂ ਦੇ ਚਿਤੜਾਂ ਦਾ ਮਾਸ ਸਾਰਾ। ਉਡ ਗਿਆ ਸੀ। ਚੂਲੇ ਦੇ ਹੱਡ ਉਤੇ ਵੀ ਬੈਂਤ ਲਗੇ ਸਨ, ਜਿਸ ਕਰਕੇ ਹੱਡ ਨੰਗਾ ਹੋ ਗਿਆ ਸੀ। ਸਾਰੇ ਦੇਖਣ ਵਾਲੇ ਲੱਖੂ ਦੇ ਹੌਸਲੇ ਦੀ ਦਾਦ ਦੇਂਦੇ ਸਨ।
"ਦਰੋਗਾ ਜੀ!" (ਸੁਪ੍ਰੰਟੈਂਡੰਟ ਨੇ ਦਰੋਗੇ ਨੂੰ ਸੰਬੋਧਨ ਕਰਕੇ ਆਖਿਆ) "ਇਨ੍ਹਾਂ ਸਾਰਿਆਂ ਨੂੰ ਬਾਰਕਾਂ ਵਿੱਚ ਡੱਕ ਦਿਓ। ਮਰਨ ਭੁਖੇ। ਬੈਂਤਾਂ ਦੀ ਸਜ਼ਾ ਦੇਣ ਦਾ ਕੁਝ ਲਾਭ ਨਹੀਂ! ਲੱਖੂ ਨੂੰ ਖੋਲ੍ਹ ਦਿਓ...ਲੈ ਚਲੋ ਟਿੱਕਟਿੱਕੀ...ਮੈਂ