ਪੰਨਾ:ਸਰਦਾਰ ਭਗਤ ਸਿੰਘ.pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੪੯ )

ਕੈਦ ਮੁੱਕਣ ਵਾਲੀ ਹੈ, ਛੇ ਸਾਲ ਜੇਹਲ ਮੁਆਫੀ ਕੋਲ ਹੈ। ਪਿਛੇ ਬਾਲ ਬੱਚੇ ਤੰਗ ਹਨ। ਭੁਖ ਹੜਤਾਲੀਆਂ ਨਾਲ ਹਮਦਰਦੀ ਤਾਂ ਬਹੁਤ ਹੈ, ਬਸ ਮਰਦੇ ਨਾਲ “ਮਰਿਆ ਨਹੀਂ ਜਾਂਦਾ ਹਾਲਾਤ ਐਸੇ ਹਨ।'
ਇਹ ਜੁਆਬ ਪੀਲੀ ਵਾਲੇ ਨੰਬਰਦਾਰ ਨੇ ਦਿੱਤਾ ਸੀ। ਜੋ ਵੀਹ ਸਾਲਾ ਕੈਦੀ ਸੀ ਤੇ ਰਿਹਾ ਹੋਣ ਵਿਚ ਮਸਾਂ ਦੋ ਮਹੀਨੇ ਰਹਿੰਦੇ ਸਨ। ਉਸਦਾ ਨਕਸ਼ਾ ਹੋਮ ਸੈਕੇਟਰੀ ਦੇ ਦਫਤਰ ਗਿਆ ਹੋਇਆ ਸੀ।
ਜੇਹਲ ਦੇ ਚਾਰ ਚੌਫੇਰੇ ਲੋਕਾਂ ਦਾ ਭਾਰੀ ਇਕੱਠ ਸੀ, ਇਨਕਲਾਬ ਜ਼ਿੰਦਾਬਾਦ, ਭੁਖ ਹੜਤਾਲੀਆਂ ਦੀਆਂ ਮੰਗਾਂ ਪ੍ਰਵਾਨ ਕਰੋ। ਨੌਕਰਸ਼ਾਹੀ ਹਕੂਮਤ ਦਾ ਬੇੜਾ ਗਰਕ, ਦੇਸ਼ ਭਗਤ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਸਾਰਾ ਵਾਯੂ-ਮੰਡਲ ਗੂੰਜ ਰਿਹਾ ਸੀ, ਕੈਦੀ ਇਹ ਅਨਭਵ ਕਰ ਰਹੇ ਸਨ ਕਿ ਸ਼ਾਇਦ ਲੋਕਾਂ ਦਾ ਭਾਰੀ ਇਕੱਠ ਇੱਕ ਤੁਫਾਨ ਤੇ ਭੁਚਾਲ ਦਾ ਰੂਪ ਧਾਰ ਕੇ ਜੇਹਲ ਦੇ ਕੋਟ ਮੌਕੇ (ਬਾਹਰਲੀ ਕੰਧ) ਨੂੰ ਢਾਹ ਢੇਰੀ ਕਰ ਦੇਵੇਗਾ। ਲੰਮੇਰੀ ਉਮਰ ਦੇ ਕੈਦੀ ਰਿਹਾ ਹੋ ਜਾਣਗੇ। ਇਨਕਲਾਬ ਆ ਜਾਵੇਗਾ, ਕੋਈ ਸੋਚਦਾ ਸੀ ਕਿ ਜੇ ਕੋਟ ਮੌਕਾ ਡਿੱਗ ਪਿਆ ਤਾਂ ਨਸਣ ਤੋਂ ਪਹਿਲਾਂ ਉਹ ਉਸ ਚੰਦਰੇ ਵਾਡਰ ਨੂੰ ਜ਼ਰੂਰ ਮਾਰ ਜਾਵੇਗਾ। ਜਿਸ ਨੇ ਉਸ ਦੀਆਂ ਪੇਸ਼ੀਆਂ ਕਰਵਾਕੇ ਮੁਆਫੀ ਕਟਾਈ ਹੋਈ ਹੈ।...ਪਰ ਉਹ ਸਾਰੇ ਕੈਦੀਆਂ ਦੇ ਸੁਪਨੇ ਸਨ।
ਜੇਹਲ ਦੀ ਡਿਉੜੀ ਅੱਗੇ ਭਾਰੀ ਇਕੱਠ ਸੀ। ਇਕੱਠ ਦਾ ਜੋਸ਼ ਦੇਖਕੇ ਜੇਹਲ ਸੁਪ੍ਰੰਟੈਂਡੰਟ ਡਹਿਲ ਗਿਆ ਸੀ। ਉਸ