ਪੰਨਾ:ਸਰਦਾਰ ਭਗਤ ਸਿੰਘ.pdf/151

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



(੧੫੧)


ਪਰ ਉਸ ਦੀ ਜ਼ਬਾਨ ਨਾ ਹਿਲਦੀ। ਉਹ ਪੱਥਰਾ ਚੁਕੀ ਸੀ। ਗੁੰਗਾ ਹੋ ਗਿਆ ਸੀ।
"ਕੋਈ ਚਿੰਤਾ ਨਾ ਕਰ ਵੀਰਾ! ਮੈਂ ਵੀ ਤੇਰੇ ਪਿੱਛੇ ਆਉਂਦਾ ਹਾਂ। ਜੀਵਨ ਦਾ ਇਹ ਚੋਲਾ ਛੱਡਕੇ ਨਵਾਂ ਜਨਮ ਫਿਰ ਭਾਰਤ ਵਿਚ ਧਾਰਨ ਕਰਾਂਗੇ। ਜੁਆਨ ਹੋ ਕੇ ਇਸ ਅੰਗ੍ਰੇਜ਼ ਸਾਮਰਾਜ ਨਾਲ ਇਕ ਟੱਕਰ ਹੋਰ ਲਵਾਂਗਾ.....ਮੈਂ ਪਿਛੇ ਨਹੀਂ ਰਹਿੰਦਾ ਤੇਰਾ ਸਾਥ ਦੇਵਾਂਗਾ।"
ਸ: ਭਗਤ ਸਿੰਘ ਨੇ ਜਤਿੰਦ੍ਰ ਨਾਥ ਦਾ ਸਿਰ ਘੁਟਦਿਆਂ ਹੋਇਆ ਆਖਿਆ ਸੀ।
"ਇਸ ਵੇਲੇ ਅਸਾਂ ਨੂੰ ਮਰਨਾ ਹੀ ਚਾਹੀਦਾ ਹੈ। ਇਹ ਮੌਤ ਬਹਾਦਰਾਂ ਵਾਲੀ ਮੌਤ ਹੈ। ਖੂਨ ਪਾਏ ਬਿਨਾਂ ਸੁਤੰਤ੍ਰਤਾ ਦਾ ਬੂਟਾ ਫਲਦਾ ਫੁਲਦਾ ਨਹੀਂ।'
ਚੰਦਰੇ ਅਫਸਰਾਂ ਨੇ ਭਗਤ ਸਿੰਘ ਨੂੰ ਗਲਾਂ ਕਰਨ ਤੋਂ ਰੋਕ ਦਿੱਤਾ। ਉਸ ਨੂੰ ਫੜਕੇ ਉਹਦੇ ਮੰਜੇ ਉਥੇ ਬੈਠਾ ਦਿੱਤਾ। ਮੰਜਾ ਚੁਕ ਕੇ ਵੀਹ ਗਜ਼ ਦੂਰ ਕੀਤਾ ਤੇ ਛੇ ਜੁਆਨਾਂ ਨੂੰ ਸਿਰ ਉਤੇ ਖੜਾ ਕੀਤਾ ਤਾਂਕਿ ਭਗਤ ਸਿੰਘ ਮੰਜੇ ਤੋਂ ਉਠ ਕੇ ਜਤਿੰਦਰ ਨਾਥ ਦੇ ਕੋਲ ਨਾ ਜਾਵੇ।
ਜਦੋਂ ਬਾਕੀ ਦੇ ਕੈਦੀਆਂ ਨੂੰ ਪਤਾ ਲਗਾ ਕਿ ਜਤਿੰਦਰ ਨਾਥ ਅੰਤਲੇ ਦਮਾਂ ਉਤੇ ਹੈ। ਉਹ ਘੜੀ ਪਲ ਦਾ ਪਰਾਹੁਣਾ ਹੈ ਤਾਂ ਉਨ੍ਹਾਂ ਦੇ ਦਿਲ ਤੜਪੇ। ਵਤਨ-ਸੇਵਕ-ਭਾਈ ਹੋਣ ਕਰਕੇ ਉਸ ਦੇ ਸਦੀਵੀ ਵਿਛੋੜੇ ਦੇ ਭੈ ਨੇ ਉਨ੍ਹਾਂ ਨੂੰ ਘੇਰਾਂ ਪਾਈਆਂ। ਉਹ ਜਾਂਦੀ ਵਾਰ ਵੀਰ ਦਾ ਦਰਸ਼ਨ ਕਰਨਾ ਚਾਹੁੰਦੇ ਸਨ। ਸ਼ਹੀਦ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਨ