ਪੰਨਾ:ਸਰਦਾਰ ਭਗਤ ਸਿੰਘ.pdf/154

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੪)


'ਜਤਿੰਦਰ ਨਾਥ ਦਾਸ ਜ਼ਿੰਦਾ ਬਾਦ!'
'ਨੌਕਰ ਸ਼ਾਹੀ ਸਰਕਾਰ ਦਾ ਬੇੜਾ ਗਰਕ।'
'ਇੰਨਕਲਾਬ ਜ਼ਿੰਦਾਬਾਦ।'
'ਡੌਨ ਡੌਨ ਦੀ ਯੂਨੀਅਨ ਜੈਕ।'
ਦੇ ਨਾਹਰੇ ਗੂੰਜਣ ਲੱਗ ਪਏ ਸਨ।
'ਸ਼ਹੀਦ ਦੀ ਲਾਸ਼ ਨੂੰ ਕੋਲਕਤੇ ਲਿਜਾਯਾ ਜਾਵੇਗਾ।'
ਇਹ ਵੀ ਖਬਰ ਪੱਕੀ ਲੋਕਾਂ ਦੇ ਕੰਨੀ ਪਈ ਸੀ।

ਲਾਹੌਰ ਤੋਂ ਕਲਕਤੇ ਤੱਕ ਰੇਲਵੇ ਲਾਈਨ ਦੇ ਸਾਰੇ ਸਟੇਸ਼ਨਾਂ ਵਲ ਲੋਕ ਨਸਣ ਲੱਗੇ ਕਿ ਸ਼ਹੀਦ ਦੇ ਅੰਤਮ ਦਰਸ਼ਨ ਕੀਤੇ ਜਾਣ। ਸਟੇਸ਼ਨਾਂ ਉਤੇ ਭਾਰੀ ਇਕੱਠ ਜਮਾਂ ਹੋ ਗਏ।
ਇਨਕਲਾਬੀ ਨਾਹਰਿਆਂ ਦੀ ਗੂੰਜ ਵਿੱਚ ਸ਼ਹੀਦ ਦੀ ਅਰਥੀ ਜੇਹਲੋਂ ਬਾਹਰ ਆਈ, ਨਾਹਰੇ ਲਾਉਂਦੇ ਹੋਏ ਲੋਕ ਅਰਥੀ ਉਤੇ ਫੁੱਲ ਚੜ੍ਹਾਉਣ ਲੱਗੇ, ਕਈ ਮੀਲ ਲੰਮਾ ਜਲੂਸ ਆਪਣੇ ਆਪ ਬਣ ਗਿਆ, ਕੋਈ ਕਿਸੇ ਨੂੰ ਸੱਦਣ ਨਹੀਂ ਗਿਆ। ਜੇਹਲ ਤੇ ਰੇਲਵੇ ਸਟੇਸ਼ਨ ਦੇ ਵਿਚਾਲੇ ਤਿਲ ਮਾਰਿਆ ਤੋਂ ਉਤੇ ਨਹੀਂ ਸੀ ਪੈਂਦਾ। ਅੰਗਰੇਜ਼ੀ ਸਾਮਰਾਜ ਦੇ ਵਿਰੁਧ ਵਲਵਲੇ ਦਾ ਇਕ ਭਿਆਨਕ ਤੁਫਾਨ ਸੀ। ਲੋਥ ਦੇਣ ਤੋਂ ਪਹਿਲਾਂ ਸਰਕਾਰ ਨੇ ਪੁਲਸ ਤੇ ਫੌਜ ਦਾ ਤਕ ਪ੍ਰਬੰਧ ਕੀਤਾ ਹੋਇਆ ਸੀ, ਕਿਉਂਕਿ ਜਨਤਾ ਦੇ ਭੜਕੀ ਜਜ਼ਬੇ ਕੋਲੋਂ ਸਰਕਾਰ ਨੂੰ ਭੌ ਸੀ।
ਪੰਜਾਬ ਮੇਲ ਦੇ ਪਹਿਲੇ ਦਰਜੇ ਦੇ ਡਬੇ ਨੂੰ ਰੀਜ਼ਰਵ ਕਰਵਾ ਕੇ ਜਤਿੰਦਰ ਨਾਥ ਦਾਸ ਦੀ ਆਖਰੀ ਨਿਸ਼ਾਨੀ ਨੂੰ