ਪੰਨਾ:ਸਰਦਾਰ ਭਗਤ ਸਿੰਘ.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੫)

ਬਰਫ ਨਾਲ ਸਾਂਭ ਕੇ ਰੱਖਿਆ ਗਿਆ, ਕਿਉਂਕਿ ਲਾਸ਼ ਦੇ 'ਸਸਕਾਰ ਕਰਨ ਦਾ ਫ਼ੈਸਲਾ ਕਲਕਤੇ ਹੋਇਆ ਸੀ, ਬੰਗਾਲੀ ਆਪਣੇ ਬਹਾਦਰ ਦੇਸ਼ ਭਗਤ ਦੇ ਅੰਤਮ ਦਰਸ਼ਨ ਕਰਨ ਬਦਲੇ ਤੜਪਦੇ ਸਨ।ਜਿੰਨਾ ਚਿਰ ਕਲਕਤੇ ਪੁਜਕੇ ਲਾਸ਼ ਦਾ ਸਸਕਾਰ ਨਹੀਂ ਹੋ ਗਿਆ, ਉਨਾਂ ਚਿਰ ਸਾਰੇ ਕਲਕਤੇ ਵਿਚ ਹੜਤਾਲ ਰਹੀ ਆਖਦੇ ਨੇ ਸ਼ਹੀਦ ਜਤਿੰਦਰ ਨਾਥ ਦੀ ਅਰਥੀ ਨਾਲ ਜਿੰਨੇ ਕਲਕਤੇ ਵਾਸੀ ਤੇ ਬੰਗਾਲੀ ਇਕੱਠੇ ਹੋ ਕੇ ਸ਼ਾਮਲ ਹੋਏ, ਉਨੇ ਕਦੀ ਕਿਸੇ ਹੋਰ ਮਾਤਮੀ ਜਲੂਸ ਵਿਚ ਸ਼ਾਮਲ ਨਹੀਂ ਹੋਏ।

....................


ਜਤਿੰਦਰ ਨਾਥ ਦੇ ਵਿਛੋੜੇ ਦਾ ਸਲ ਅਜੇ ਜਨਤਾ ਦੇ ਦਿਲਾਂ ਤੋਂ ਮਿਟਿਆ ਨਹੀਂ ਸੀ ਕਿ ਮਹਾਤਮਾ ਬੁਧ ਦੇ ਚੇਲੇ ਭਿਖਸ਼ੂ ਪੌਗੀ ਵਜੀਆ ੧੬੪ ਦਿਨਾਂ ਦੀ ਭੁੱਖ ਹੜਤਾਲ ਦੇ ਕਾਰਨ ਰੰਗੂਨ ਜੇਹਲ ਵਿਚ ਸ਼ਹੀਦ ਹੋ ਗਏ। ਅਪਰ ਮਾਂਡਲ ਤੋਂ ਲਗਕੇ ਪਸ਼ਾਵਰ ਤੱਕ ਸੋਗ ਦੀ ਸਫਾ ਵਿਛ ਗਈ। ਵਜੀਆ ਜੀ ਭੜਕੀਲੀਆਂ ਤਕਰੀਰਾਂ ਕਰਨ ਦੇ ਦੋਸ਼ ਵਿੱਚ ਕਈ ਵਾਰ ਜੇਹਲ ਗਏ ਸਨ। ਬਰਮਾਂ ਦੀ ਜਨਤਾ ਵਿਚ ਆਪ ਦਾ ਬੜਾ ਸਤਕਾਰ ਸੀ।
ਇਉਂ ਦੋ ਜਨ ਸੇਵਕ ਹਫਤੇ ਹਫਤੇ ਦੀ ਵਿੱਥ ਤੇ ਬ੍ਰਤਾਨਵੀ ਸਾਮਰਾਜ ਦੇ ਜ਼ੁਲਮਾਂ ਦੇ ਸ਼ਿਕਾਰ ਹੋ ਗਏ।