ਪੰਨਾ:ਸਰਦਾਰ ਭਗਤ ਸਿੰਘ.pdf/159

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੯)


ਨਹੀਂ ਹੋਣਾ ਤੇ ਨਾ ਕਿਸੇ ਕਾਗਜ਼ ਉਤੇ ਦਸਖਤ ਕਰਨੇ ਜਾਂ ਨਿਸ਼ਾਨ ਅੰਗੂਠਾ ਲਾਉਣਾ ਹੈ।
ਮੁਕਦਮੇ ਦੇ ਸ਼ੁਰੂ ਵੇਲੇ ਜਦੋਂ ਮੁਲਜ਼ਮਾਂ ਨੂੰ ਅਦਾਲਤ ਸਪੈਸ਼ਲ ਟ੍ਰਬਿਉਨਲ ਦੇ ਸਾਹਮਣੇ ਪੇਸ਼ ਹੋਣ ਵਾਸਤੇ ਆਖਿਆ ਗਿਆ ਤਾਂ ਉਨ੍ਹਾਂ ਸਾਰਿਆਂ ਇੱਕ ਜ਼ਬਾਨ ਹੋ ਕੇ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ, ਉਸ ਵੇਲੇ ਹਾਜ਼ਰ ਦੋਸ਼ੀ ਇਹ ਸੋਲਾਂ ਸਨ:ਸਰਦਾਰ ਭਗਤ ਸਿੰਘ, ਸੁਖਦੇਵ, ਕਸ਼ੋਰੀ ਲਾਲ,ਸ਼ਿਵ ਵਰਮਾ, ਗਇਆ ਪ੍ਰਜ਼ਾਦ, ਜੈਦੇਵ ਕਪੂਰ, ਜਤਿੰਦਰ ਨਾਥ ਦਾਸ, ਕੰਵਲ ਨਾਥ ਤਿਵਾੜੀ, ਬੀ. ਕੇ. ਦਤ, ਜਾਤਿੰਦਰ ਨਾਥ ਸਾਨੀਆਲ, ਡਾਕਟਰ ਆਗਿਆ ਰਾਮ, ਦੇਸ ਰਾਜ, ਪ੍ਰੇਮ ਦਤ, ਸੁਰਿੰਦਰ ਪਾਂਡੇ, ਮਹਾਂਬੀਰ ਸਿੰਘ ਅਤੇ ਅਜੈ ਕੁਮਾਰ ਘੋਸ਼।
ਜੋ ਭਗੌੜੇ ਕਰਾਰ ਦਿਤੇ ਹੋਏ ਸਨ ਉਹ ਇਹ ਸਨ:-
੧. ਭਗੌਤੀ ਚਰਨ ਇਹ ਪੁਲਸ ਦੇ ਹੱਥ ਨਹੀਂ ਆਏ, ਪਰ ਦਰਿਆ ਰਾਵੀ ਦੇ ਕਿਨਾਰੇ ਬੰਬ ਬਣਾਉਂਦੇ ਹੋਏ, ਬੰਬ ਫਟਨ ਨਾਲ ਸ਼ਹੀਦ ਹੋ ਗਏ। ਫਾਂਸੀ ਲਗਣ ਵਾਲੇ ਸਾਥੀਆਂ ਨਾਲੋਂ ਇਹ ਪਹਿਲਾਂ ਉਨ੍ਹਾਂ ਦੀ ਰੂਹ ਨਵੇਂ ਜਨਮ ਨੂੰ ਧਾਰਨ ਕਰ ਬੈਠੀ ਸੀ।
੨. ਯਸ਼ ਪਾਲ।
੩. ਵਿਜੈ ਕੁਮਾਰ ਸਿਨਾਹ।
੪. ਚੰਦਰ ਸ਼ੇਖਰ ਆਜ਼ਾਦ।
੫. ਕਲਾਸ਼ ਪਤੀ।
੬. ਰਾਜ ਗੁਰੂ।