ਪੰਨਾ:ਸਰਦਾਰ ਭਗਤ ਸਿੰਘ.pdf/162

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੨)

ਝੂਠ ਤੇ ਫਰੇਬ ਨੇ ਸਾਰੇ ਅੰਗ੍ਰੇਜ਼ ਸਾਮਰਾਜ ਨੂੰ ਥੋੜੇ ਦਿਨਾਂ ਵਿਚ ਬਰਬਾਦ ਕਰ ਦੇਣਾ ਹੈ। ਹਿੰਦ ਆਜ਼ਾਦ ਹੋਵੇਗਾ। ਬਹੁਤ ਛੇਤੀ ਆਜ਼ਾਦ ਹੋਵੇਗਾ) ੧੯੨੯ ਦਾ ਸਾਲ ਲੰਘ ਗਿਆ ਤੇ ੧੯੩੦ ਆ ਗਿਆ, ਪਰ ਮੁਕਦਮਾ ਨਾ ਮੁਕਿਆ।
ਪਹਿਲੀ ਜਨਵਰੀ ੧੯੩੦ ਨੂੰ ਪੰਡਤ ਜਵਾਹਰ ਲਾਲ ਦੀ ਪ੍ਰਧਾਨਗੀ ਹੇਠਾਂ ਇਕੱਠਿਆਂ ਹੋ ਕੇ ਪੂਰਨ ਸੁਤੰਤ੍ਰਤਾਂ ਹਾਸਲ ਕਰਨ ਦੀ ਸੌਂਹ ਖਾਧੀ। ਆਪਣਾ ਝੰਡਾ ਬਣਾ ਕੇ ਲਹਿਰਾਇਆ, ਲਖਾਂ ਦੀ ਗਿਣਤੀ ਵਿੱਚ ਹਿੰਦੀ ਇਕੱਠੇ ਹੋਏ। ਉਹ ਇਕੱਠ ਉਸ ਥਾਂ ਉਤੇ ਸੀ ਜਿਥੇ ਦੇਸ਼ ਭਗਤ ਭਗੌਤੀ ਚਰਨ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਨੌਜੁਆਨਾਂ ਦੀਆਂ ਧੜਕਦੀਆਂ ਛਾਤੀਆਂ ਪ੍ਰਗਟ ਕਰਦੀਆਂ ਸਨ ਕਿ ਆਜ਼ਾਦੀ ਹਾਸਲ ਕਰਨ ਵਾਸਤੇ ਇਹ ਜੁਆਨ ਕੁਝ ਕਰਨਗੇ ਜੇਹਲਾਂ ਵਿਚ ਡਕ ਤੇ ਦੁਖੜੇ ਸਹਿ ਰਹੇ ਜੁਆਨਾਂ ਨੂੰ ਜ਼ਰੂਰ ਆਜ਼ਾਦ ਕਰਾਉਣਗੇ।
ਪੂਰਨ ਸੁਤੰਤ੍ਰਤਾ ਦੇ ਐਲਾਨ ਨੂੰ ਸੁਣਕੇ ਹਕੂਮਤ ਦੇ ਕੁਝ ਪੈਰ ਥਿੜਕੇ। ਨਾਲ ਹੀ ਇਹ ਫੈਸਲਾ ਵੀ ਸੁਣਿਆਂ ਗਿਆ ਕਿ ੨੬ ਜਨਵਰੀ ਨੂੰ ਹਰ ਸਾਲ ਆਜ਼ਾਦੀ ਦਾ ਦਿਹਾੜਾ ਮੰਨਿਆ ਜਾਇਆ ਕਰੇਗਾ। ਸਿਆਣੇ ਤੇ ਚਲਾਕ ਅੰਗਰੇਜ਼ ਨੇ ਸਮੇਂ ਦੀ ਕਦਰ ਕਰਦਿਆਂ ਹੋਇਆਂ ਝਟ ਕਾਂਗਰਸ ਨਾਲ ਸਮਝੌਤਾ ਕਰਨ ਦੀ ਕੋਸ਼ਸ਼ ਕਰ ਲਈ, ਉਸੇ ਕੋਸ਼ਸ਼ ਦਾ ਇੱਕ ਫਲ ਇਹ ਹੋਇਆ ਕਿ ਲਾਹੌਰ ਸੈਂਟਰਲ ਜੇਹਲ ਦੇ ਕੈਦੀਆਂ ਦੀ ਭੁੱਖ ਹੜਤਾਲ ਟੁਟ ਗਈ। ਦੋ ਮਹੀਨੇ ਪਿਛੋਂ ਕੈਦੀ ਤਾਂ ਅਰੋਗ ਹੋ ਗਏ। ਪਰ ਜੋ ਜੇਹਲ ਸੁਧਾਰ ਕਰਨ