ਪੰਨਾ:ਸਰਦਾਰ ਭਗਤ ਸਿੰਘ.pdf/163

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੩)


ਦਾ ਫੈਸਲਾ ਕੀਤਾ ਤੇ ਜੋ ਜੇਹਲ ਸੁਧਾਰ ਕਮੇਟੀ ਮੁਕੱਰਰ ਕਰਨ ਦਾ ਬਚਨ ਦਿੱਤਾ; ਉਹ ਅਮਲ ਵਿਚ ਨਾ ਆਇਆ। ਇਕਰਾਰ ਇਕਰਾਰ ਹੀ ਰਿਹਾ। ਗਵਰਨਰ ਜਨਰਲ ਨੇ ਗਾਂਧੀ ਜੀ ਤੇ ਹੋਰ ਕਾਂਗਰਸੀ ਲੀਡਰਾਂ ਨਾਲ ਗਲਾਂ ਬਾਤਾਂ ਕਰਕੇ ਇਹ ਜਾਚ ਲਿਆ ਕਿ ਜੇ ਸਰਕਾਰ ਬਾਗੀਆਂ ਇਨਕਲਾਬੀ ਨੌਜੁਆਨਾਂ ਨੂੰ ਮੁਕਦਮਿਆਂ ਦੇ ਆਸਰੇ ਲੰਮੀਆਂ ਸਜ਼ਾਵਾਂ ਦੇ ਵੀ ਦਿੱਤੀਆਂ ਤਾਂ ਕਾਂਗ੍ਰਸੀਏ ਕੋਈ ਗੜਬੜ ਨਹੀਂ ਕਰਨਗੇ, ਕਿਉਂਕਿ ਕਾਂਗਰਸੀ ਲੀਡਰਾਂ ਨੇ ਸਾਫ ਆਖ ਦਿੱਤਾ ਸੀ ਕਿ ਨੌਜੁਆਨਾਂ ਦੀ ਢਾਹੂ ਤੇ ਗੜਬੜ ਕਰੂ ਤੇ ਇਨਕਲਾਬੀ ਪਾਲਸੀ ਨਾਲ ਕੋਈ ਹਮਦਰਦੀ ਨਹੀਂ! ਕਾਂਗ੍ਰਸੀਏ ਦਸਤੂਰ ਤੇ ਸੁਧਾਰ ਵਾਦੀ ਹਨ। ਸ਼ਾਂਤ-ਮਈ ਦਾ ਤਿਆਗ ਕਰਕੇ ਕੁਝ ਕਾਨੂੰਨੀ ਸੁਧਾਰ ਕਰਨ ਦੇ ਹਾਮੀ ਹਨ। ਉਨ੍ਹਾਂ ਦਾ ਕੰਮ ਹੈ ਅੰਗਰੇਜ਼ ਦਾਤੇ ਕੋਲੋਂ ਅਜ਼ਾਦੀ ਦਾ ਖੈਰ ਮੰਗਣਾ। ਲੜ ਕੇ ਆਜ਼ਾਦੀ ਹਾਸਲ ਕਰਨ ਦਾ ਉੱਕਾ ਹੀ ਖਿਆਲ ਨਹੀਂ। ਜੋ ਨੌ-ਜੁਆਨ ਖੂਨੀ ਇਨਕਲਾਬ ਦੇ ਚਾਹਵਾਨ ਹਨ, ਉਹ ਰੂਸ ਦੀ ਪਾਲਸੀ ਅਨੁਸਾਰ ਚਲਦੇ ਹਨ।
ਮੁਕੱਦਮਾ ਮੁਕ ਗਿਆ, ਪਰ ਜੱਜਾਂ ਨੇ ਓਨਾ ਚਿਰ ਫੈਸਲਾ ਨਾਂ ਸਣਾਇਆ ਜਿੰਨਾ ਚਿਰ ਗਵਰਨਰ ਜਨਰਲ ਹਿੰਦ ਵਲੋਂ ਹੁਕਮ ਨਹੀਂ ਆਇਆ। ਆਖਰ ਹੁਕਮ ਆਉਣ ਉਤੇ ਜੱਜਾਂ ਨੇ ਲਾਹੌਰ ਸਾਜ਼ਸ਼ ਕੇਸ' ਦਾ ਫੈਸਲਾ ਸੁਣਾ ਹੀ ਦਿੱਤਾ। ਫੈਸਲਾ ਸੁਣਨ ਵਾਸਤੇ ਵੀ ਦੋਸ਼ੀ ਅਦਾਲਤ ਵਿੱਚ ਹਾਜ਼ਰ ਨਹੀਂ ਹੋਏ। ਉਨ੍ਹਾਂ ਦੀਆਂ ਬਾਰਕਾਂ ਵਿਚ ਹੀ ਉਨ੍ਹਾਂ ਨੂੰ ਫੈਸਲਾ ਸੁਣਾਇਆ ਗਿਆ ਜੋ ਇਸਤਰ੍ਹਾਂ ਸੀ:-