ਪੰਨਾ:ਸਰਦਾਰ ਭਗਤ ਸਿੰਘ.pdf/173

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭੩)


ਲਤਾਂ ਦੇ ਫ਼ੈਸਲਿਆਂ ਨੂੰ ਏਨਾਂ ਚਿਰ ਲੱਗ ਹੀ ਜਾਂਦਾ ਹੈ। ਜੀਵਨ ਜਾਂ ਮੌਤ ਦੀ ਉਡੀਕ ਵਿਚ ਐਨੇ ਦਿਨ ਕੱਟਣੇ ਬਹੁਤ ਕਠਨ ਹੁੰਦੇ ਹਨ। ਭਗਤ ਸਿੰਘ ਗੱਪਾਂ ਵਿਚ ਬਹੁਤ ਘੱਟ ਸਮਾਂ ਗਵਾਉਂਦਾ, ਉਹ ਅਖਬਾਰਾਂ ਤੇ ਕਤਾਬਾਂ ਪੜ੍ਹਦਾ ਰਹਿੰਦਾ ਪੜ੍ਹਦਾ ਹੋਇਆ ਨਾ ਅੱਕਦਾ ਸੀ ਤੇ ਨਾ ਥੱਕਦਾ।
ਇਕ ਦਿਨ ਸ਼ਾਮ ਦਾ ਵੇਲਾ ਸੀ ਰੋਟੀ ਖਾ ਕੇ ਭਗਤ ਸਿੰਘ ਆਪਣੀ ਕੋਠੀ ਵਿਚ ਟਹਲ ਰਿਹਾ ਸੀ ਕਿ ਅਚਾਨਕ ਕੈਦੀ ਨੰਬਰਦਾਰ ਦੇ ਨਾਲ ਨੀਲੇ ਬਾਣੇ ਵਾਲੇ ਉਚੇ ਲੰਮੇ ਸੰਤ ਉਨ੍ਹਾਂ ਕੋਲ ਪੁਜ ਗਏ। ਉਹ ਜਾਚ ਗਿਆ ਕਿ ਏਹੋ ਭਾਈ ਰਣਧੀਰ ਸਿੰਘ ਜੀ ਹਨ। ਜਿਨ੍ਹਾਂ ਨੇ ਜੇਹਲ ਸੁਧਾਰ ਵਾਸਤੇ ਬਹੁਤ ਕੁਰਬਾਨੀਆਂ ਕੀਤੀਆਂ ਹਨ। ਕੈਦੀ ਨੂੰ ਆਦਮੀ ਦੀ ਸ਼ਕਲ ਵਿਚ ਰਖਿਆ ਹੈ। ਭਾਈ ਸਾਹਿਬ ਨੂੰ ਵੇਹੜੇ ਵਿਚ ਆਉਂਦਿਆਂ ਦੇਖ, ਬੂਹੇ ਦੀਆਂ ਸੀਖਾਂ ਕੋਲ ਹੋ ਗਿਆ ਤੇ ਦੋਵੇਂ ਹੱਥ ਜੋੜ ਕੇ ਫਤਹ ਬੁਲਾਈ।
'ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ'।
ਅੱਗੋਂ ਭਾਈ ਸਾਹਿਬ ਨੇ ਉਤਰ ਦਿੱਤਾ।
'ਸੁਣਾ ਕਾਕਾ! ਰਾਜ਼ੀ ਖੁਸ਼ੀ ਏ?'
ਭਾਈ ਬਹਿਬ ਨੇ ਸ: ਭਗਤ ਸਿੰਘ ਨੂੰ ਪੁਛਿਆ।
'ਕ੍ਰਿਪਾ ਦਇਆ ਇਸ ਵੇਲੇ ਤਾਂ ਰਾਜ਼ੀ ਖੁਸ਼ੀ ਹਾਂ।'
ਖਿੜੇ ਮੱਥੇ ਮੁਸਕਰਦਿਆਂ ਹੋਇਆਂ ਭਗਤ ਸਿੰਘ ਨੇ ਉਤਰ ਦਿੱਤਾ। ਉਹਦਾ ਲੂੰ ਲੂੰ ਖੇੜੇ ਵਿਚ ਸੀ।
'ਵਾਹਿਗੁਰੂ ਦੇ ਹੱਥ ਡੋਰ ਏ, ਡੋਲੀ ਨਾ, ਭਾਵੇਂ ਭੁਲ ਕਰ ਬਠਾ ਏਂ, ਫਿਰ ਵੀ ਗੁਰੂ ਦਾ ਸਿੱਖ ਏਂ। ਮਾਂ ਬਾਪ ਤੇਰਾ