ਪੰਨਾ:ਸਰਦਾਰ ਭਗਤ ਸਿੰਘ.pdf/175

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭੫)


'ਗੁਰੂ ਦੀ ਸਿੱਖੀ ਨਾਲ ਪਿਆਰ ਰੱਖ।'
'ਦਿਲੋਂ ਪਿਆਰ ਹੈ ਹੁਣ ਕੇਸ ਰੱਖ ਰਿਹਾ ਹਾਂ। ਦੇਖੋ
ਕਿੰਨੇ ਵਡੇ ਹੋ ਗਏ ਹਨ।
'ਬਹੁਤ ਖੁਸ਼ੀ ਹੈ, ਸਤਿਗੁਰੁ ਅੰਗ ਸੰਗ ਸਹਾਈ ਹੋਵੇ।'
ਭਗਤ ਸਿੰਘ ਤੇ ਭਾਈ ਸਾਹਿਬ ਚੋਖਾ ਚਿਰ ਖੁਲ੍ਹੇ ਬਚਨ ਬਿਲਾਸ ਕਰਦੇ ਰਹੇ। ਬਚਨਾਂ ਦਾ ਵਿਸ਼ਾ ਧਾਰਮਿਕ ਤੇ ਜੇਲ੍ਹ ਦੇ ਬੀਤੇ ਜੀਵਨ ਤੇ ਝਾਤ ਮਾਰਨ ਦਾ ਸੀ, ਦੋਵੇਂ ਦੇਸ਼ ਭਗਤ ਮਿਲ ਕੇ ਖੁਸ਼ ਸਨ। ਉਨ੍ਹਾਂ ਦਾ ਮਿਲਾਪ ਜੀਵਨ ਪੰਧ ਦੇ ਉਸ ਪੜਾਅ ਉਤੇ ਹੋ ਰਿਹਾ ਸੀ, ਜਿਸ ਉਤੇ ਉਨ੍ਹਾਂ ਮੁੜ ਨਹੀਂ ਸੀ ਮਿਲਣਾ। ਇਕ ਪਿਛੇ ਨੂੰ ਮੁੜ ਰਿਹਾ ਸੀ ਤੇ ਦੂਸਰਾ ਅਗੇ ਨੂੰ ਜਾ ਰਿਹਾ ਸੀ। ਇਕ ਦੇ ਜੇਹਲ ਜੀਵਨ ਦੇ ਪੰਧ ਮੁਕ ਚੁਕਾ ਸੀ ਦੁਸਰੇ ਦਾ ਸ਼ੁਰੂ ਸੀ, ਵਿਚਾਲੇ ਮੋਟੀਆਂ ਲੋਹੇ ਦੀਆਂ ਸੀਖਾਂ ਸਨ। ਘੁਟਕੇ ਜਫੀਆਂ ਪਾ ਕੇ ਤਨ ਨਹੀਂ ਸਨ ਮਿਲ ਸਕਦੇ, ਖੁਸ਼ੀ ਵਿਚ ਹੱਥ ਘੁਟੀ ਜਾਂਦੇ ਸਨ ਹੱਥਾਂ ਦੀ ਘੁਟ ਜੀਵਨ ਸਾਂਝ, ਸਿਖੀ ਪਿਆਰ ਤੇ ਭ੍ਰਾਤ੍ਰੀ-ਪ੍ਰੇਮ ਨੂੰ ਵਧਾ ਰਹੀ ਸੀ, ਉਸ ਮਿਲਾਪ ਵਿੱਚ ਇਕ ਮਸਤੀ ਦਾ ਹੁਲਾਰਾ ਆ ਰਿਹਾ ਸੀ।
'ਭਾਈ ਸਹਿਬ ਜੀ ਚਲੋ! ਦਰੋਗਾ ਸਾਹਿਬ ਜੀ ਬੁਲਾਉਂਦੇ ਹਨ। ਪਿਛੋਂ ਕਿਸੇ ਨੇ ਆਂ ਆਖਿਆ।'ਹੱਛਾ ਕਾਕਾ! ਗੁਰੂ ਤੈਨੂੰ ਅਡੋਲ ਤੇ ਚੜ੍ਹਦੀਆਂ ਕਲਾਂ ਵਿੱਚ ਰਖੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।'
'ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ