ਪੰਨਾ:ਸਰਦਾਰ ਭਗਤ ਸਿੰਘ.pdf/180

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮੦)


ਜਿਸਦੇ ਦਿਲ ਦਾ ਤਾਂ ਪਤਾ ਨਹੀਂ ਪਰ ਜ਼ਬਾਨ ਮਿੱਠੀ ਅਤੇ ਵਰਤਾਓ ਸਾਊਆਂ ਤੇ ਭਲੇਮਾਣਸਾਂ ਵਰਗਾ ਸੀ। ਮੁਲਾਕਾਤ ਦੇ ਵਿਚ ਉਹ ਰੋੜਾ ਨਹੀਂ ਬਣਦੇ ਸਨ।
ਕੋਠੀ ਦੇ ਵਿਹੜੇ ਦਾ ਬੂਹਾ ਖੁੱਲ੍ਹਾ ਤੇ ਕੋਠੀ ਦਾ ਵੱਜਾ ਹੋਇਆ ਸੀ। ਭਗਤ ਸਿੰਘ ਟਹਿਲ ਰਿਹਾ ਸੀ। ਆਪਣੇ ਪਿਤਾ ਨੂੰ ਕੋਠੀ ਦੇ ਵੇਹੜੇ ਵਿਚ ਪੈਰ ਰਖਦਿਆਂ ਦੇਖਕੇ ਉਹ ਝਟ ਦਰਵਾਜ਼ੇ ਦੀਆਂ ਸੀਖਾਂ ਨਾਲ ਆ ਲੱਗਿਆ। ਮਸਕਰਾਉਂਦਿਆਂ ਹੋਇਆਂ ਦੋਵੇਂ ਹੱਬ ਬਾਹਰ ਕਢੇ ਤਾਂਕਿ ਉਹਦਾ ਪਿਤਾ ਹਥਾਂ ਨੂੰ ਘੁਟ ਲਵੇ। ਕਿਸ਼ਨ ਸਿੰਘ ਨੇ ਨੇੜੇ ਹੋਕੇ ਸੀਖਾਂ ਵਿਚ ਦੀ ਪੁੱਤਰ ਨੂੰ ਪਿਆਰ ਦਿੱਤਾ। ਵਡੀ ਭੈਣ ਬੀਬੀ ਅਮਰ ਕੌਰ ਅੱਗੇ ਹੋਈ। ਵੀਰ ਨੂੰ ਰੱਜਕੇ ਦੇਖਿਆ ਸਿਰ ਤੇ ਪਿਆਰ ਦਿੱਤਾ। ਦਿਲ ਐਨਾ ਉਛਲਿਆ ਕਿ ਬੋਲ ਨਾ ਸਕੀ। ਨੈਨਾਂ ਵਿਚ ਹੰਝੂ ਆ ਗਏ। ਪਾਸੇ ਹੋ ਕੇ ਬੈਠ ਗਈ ਕੁਲਵੰਤ ਤੇ ਕੁਲਬੀਰ ਵੀ ਹੱਸਦੇ ਹੋਏ ਮਿਲੇ। ਮਾਂ ਅੱਗੇ ਹੋਈ। ਉਹ ਮਾਂ ਜੋ ਸਦਾ ਭਗਤ ਸਿੰਘ ਨੂੰ 'ਭਾਗਾਂ ਵਾਲਾ' ਸਮਝਦੀ ਰਹੀ ਸੀ। ਜਿਸ ਦਾ ਪੁੱਤਰ ਸੁੰਦਰ ਜੁਆਨ ਉਹਦੇ ਸਾਹਮਣੇ ਖਲੋਤਾ। ਮੁਸਕਰਾ ਰਿਹਾ ਸੀ। ਲਾਡਾਂ ਤੇ ਪਿਆਰਾਂ ਨਾਲ ਪਾਲਿਆ ਹੋਇਆ ਪੁੱਤਰ ਅੱਜ ਉਸਨੂੰ ਕਮਾਈ ਕਰਕੇ ਖਵਾਉਣ ਦੀ ਥਾਂ ਜੇਹਲ ਦੀ ਕਾਲ ਕੋਠੜੀ ਵਿਚ ਡਕਿਆ ਹੋਇਆ ਸੀ। ਦੋ ਸਜ਼ਾਵਾਂ ਸਨ ਵੀਹ ਸਾਲ ਤੇ ਫਾਂਸੀ। ਜੋ ਫਾਂਸੀ ਟੁਟ ਜਾਵੇ ਤਾਂ ਵੀਹ ਸਾਲ ਦੀ ਕੈਦ ਭੁਗਤਣੀ ਹੀ ਪੈਣੀ ਸੀ। ਫਿਰ ਕੋਈ ਸ਼ਰੀਕ ਨਹੀਂ ਮਾਰਿਆ ਨਾ ਹੀ ਮਾਯਾ ਦੇ ਲਾਲਚ ਪਿਛੇ ਕੋਈ ਡਕੈਤੀ ਕੀਤੀ ਸੀ। ਦੇਸ਼ ਨੂੰ ਆਜ਼ਾਦ ਕਰਾਉਣ ਤੋਂ