ਪੰਨਾ:ਸਰਦਾਰ ਭਗਤ ਸਿੰਘ.pdf/188

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮੮)


ਕਰਨ ਦਾ ਵੀ ਪ੍ਰਬੰਧ ਕਿਤੇ ਲਾਹੌਰੋਂ ਦੂਰ ਹੋ ਰਿਹਾ ਹੈ।'
'ਲੋਕ ਕਿੰਨੇ ਕੁ ਜਮ੍ਹਾਂ ਨੇ?'
'ਵਾਰਡਰ ਦਸਦੇ ਨੇ ਹਜ਼ਾਰਾਂ ਦੀ ਗਿਣਤੀ ਹੈ। ਹਰ ਰਾਹ ਤੇ ਥਾਂ ਮਲੀ ਬੈਠੇ ਨੇ! ਹੱਛਾ 'ਬੰਦੇ ਮਾਤ੍ਰਮ' ਮੈਂ ਜਾਂਦਾ ਹਾਂ!'
'ਮੁੜਕੇ ਨਹੀਂ ਆਉਗੇ?'
'ਮੁਸ਼ਕਲ ਹੈ।'
'ਕਿਉਂ?'
'ਦਰੋਗੇ ਨੇ ਸਖਤ ਹੁਕਮ ਦਿੱਤਾ ਹੈ।'
'ਇਸ਼ਨਾਨ ਨਹੀਂ ਕਰਾਉਗੇ?'
'ਨਹੀਂ! ਸਰਕਾਰੀ ਵਾਰਡਰ, ਸੀ. ਆਈ. ਡੀ. ਦੀ ਨਿਗਰਾਨੀ ਹੇਠਾਂ ਇਸ਼ਨਾਨ ਕਰਾਉਣਗੇ। ਕੋਈ ਕੈਦੀ ਲਾਗੇ ਨਹੀਂ ਆਵੇਗਾ। ਗਿਣਤੀ ਪੰਜ ਵਜੇ ਬੰਦ ਹੋ ਜਾਵੇਗੀ।'
'ਕੀ ਸ਼ਾਮ ਨੂੰ ਫਾਂਸੀ ਲਾਉਣਗੇ?'
'ਏਹੋ ਪ੍ਰਤੀਤ ਹੁੰਦਾ ਹੈ?'
'ਹੱਛਾ! ਮੈਂ ਫਿਰ ਆਪ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੁਲਾਉਂਦਾ ਹਾਂ। ਕੋਈ ਭੁਲ ਹੋ ਗਈ ਹੋਵੇ ਤਾਂ ਮੁਆਫ ਕਰਨੀ।'
ਬਾਬਾ ਚੂਹੜ ਸਿੰਘ ਚਲਿਆ ਗਿਆ। ਭਗਤ ਸਿੰਘ ਕੋਠੀ ਵਿਚ ਟਹਿਲਦਾ ਹੋਇਆ ਮਨ ਨੂੰ ਚੰਡਣ ਲੱਗਾ। ਚੂਹੜ ਸਿੰਘ ਦੀਆਂ ਗੱਲਾਂ ਤੋਂ ਉਸਨੂੰ ਇਹ ਪੱਕਾ ਯਕੀਨ ਹੋ ਗਿਆ ਕਿ ਉਸ ਨੂੰ ਸ਼ਾਮ ਵੇਲੇ ਜਾਂ ਤੜਕੇ ਜ਼ਰੂਰ ਫਾਂਸੀ ਲਾਇਆ ਜਾਵੇਗਾ। ਅੱਖਾਂ ਜੋ ਕੁਝ ਦੇਖਦੀਆਂ ਸਨ, ਉਹ