ਪੰਨਾ:ਸਰਦਾਰ ਭਗਤ ਸਿੰਘ.pdf/189

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮੯)

ਚੀਜ਼ਾਂ ਅੱਖਾਂ ਨੂੰ ਓਹੋ ਦਿਨ ਦਿਸਣੀਆਂ ਸਨ। ਜੋ ਮਿੱਤ੍ਰ ਤੇ ਵਾਰਡਰ ਨਜ਼ਰ ਆਉਂਦੇ ਜਾਂ ਮਿਲ ਜਾਂਦੇ ਸਨ, ਉਨ੍ਹਾਂ ਨੇ ਨਹੀਂ ਸੀ ਮਿਲਣਾ। ਫਿਲਮ ਦੀ ਤਰ੍ਹਾਂ ਬੀਤੇ ਜੀਵਨ ਉਤੇ ਝਾਤ ਮਾਰੀ। ਮਨ ਦੀ ਅਨਭਵਤਾ ਨਾਲ ਸਾਰੇ ਮਿੱਤ੍ਰਾਂ ਤੇ ਰਿਸ਼ਤੇਦਾਰਾਂ ਦੇ ਇਕ ਵਾਰ ਚੇਹਰੇ ਤਕੇ। ਹਿੰਦੁਸਤਾਨ ਦੀ ਗਰੀਬ ਜਨਤਾ ਵਲ ਧਿਆਨ ਮਾਰਿਆ। ਉਸ ਜਨਤਾ ਦੇ ਦੁਖੜੇ ਘੱਟ ਕਰਨ ਖਾਤਰ ਹੀ ਉਸ ਨੂੰ ਸਜ਼ਾਏ ਮੌਤ ਹਾਸਲ ਹੋ ਰਹੀ ਸੀ। ਹਿੰਦ ਦੀ ਗੁਲਾਮ, ਨੰਗ, ਭੁਖ, ਬੇਘਰਿਆਂ ਤੇ ਨਿਆਸਰਿਆਂ ਦੀਆਂ ਚੀਕਾਂ, ਅੰਗ੍ਰੇਜ਼ੀ ਸਾਮਰਾਜ ਦੇ ਜ਼ੁਲਮ ਉਸ ਨੂੰ ਯਾਦ ਆ ਰਹੀਆਂ ਸਨ। 'ਹੱਛਾ ਇਕ ਦਿਨ ਆਏਗਾ। ਜਦੋਂ ਹਿੰਦੁਸਤਾਨ ਸਚ ਮੁਚ ਸੋਨੇ ਦੀ ਚਿੜੀਆ ਬਣੇਗਾ' ਉਹਦੇ ਦਿਲ ਦੀ ਸੱਧਰ ਸੀ।
ਪੰਜ ਵਜੇ ਨੂੰ ਸਾਰੀ ਜੇਹਲ ਦੀ ਗਿਣਤੀ ਬੰਦ ਕੀਤੀ ਗਈ, ਵਾਧੂ ਲੰਬਰਦਾਰ ਵੀ ਸੀਖਾਂ ਦੇ ਪਿਛੇ ਡੱਕ ਦਿੱਤੇ ਗਏ, ਜੇਹਲ ਦੇ ਸਿਪਾਹੀਆਂ ਦੀ ਭਾਰੀ ਗਿਣਤੀ ਬਾਹਰੋਂ ਅੰਦਰ ਸੱਦੀ ਗਈ (ਚੱਕਰ ਤੋਂ ਲੱਗਕੇ ਡਿਉੜੀ ਤਕ ਸਿਆਸਤਖਾਨੇ ਦੇ ਚੌਗਿਰਦੇ, ਚੌਦਾਂ ਨੰਬਰ ਕੋਠੀਆਂ ਦੇ ਕੋਲ ਅਤੇ ਫਾਂਸੀ ਦੇਣ ਵਾਲੇ ਅਡੇ ਉਤੇ ਕਰੜਾ ਪਹਿਰਾ ਲਾ ਦਿੱਤਾ ਗਿਆ। ਕੈਦੀਆਂ ਨੂੰ ਪਤਾ ਲੱਗ ਗਿਆ ਕਿ ਸਦਨੇ ਕਸਈ ਵਾਂਗ ਅੰਗਰੇਜ਼ ਹਾਕਮ ਵਖਰੀ ਗਲ ਕਰਨ ਲਗੇ ਹਨ। ਸਜ਼ਾਏ ਮੌਤ ਵਾਲੇ ਨੂੰ ਸਵੇਰੇ ਸਤ ਵਜੇ ਫਾਂਸੀ ਦਿਤਾ ਜਾਂਦਾ ਹੈ। ਪਰ ਉਸ ਦਿਨ ਫਾਂਸੀ ਦੇਣ ਦਾ ਸਮਾਂ ਸਾਢੇ ਸੱਤ ਵਜੇ ਰਾਤ ਨੂੰ