ਪੰਨਾ:ਸਰਦਾਰ ਭਗਤ ਸਿੰਘ.pdf/190

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੯੦)

ਮਿਥਿਆ ਗਿਆ। ਸਾਢੇ ਸਤ ਵਜੇ ਨੂੰ ਚੋਖਾ ਹਨੇਰਾ ਹੋ ਜਾਂਦਾ ਹੈ।
ਸਵਾ ਪੰਜ ਵਜੇ ਇਸ਼ਨਾਨ ਕਰਨ ਦਾ ਸਾਮਾਨ ਫਾਂਸੀ ਕੋਠੀਆਂ ਵਿਚ ਪਹੁੰਚਾਇਆ ਗਿਆ। ਤਿੰਨਾਂ ਸਾਥੀਆਂ ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਨੂੰ ਇਸ਼ਨਾਨ ਕਰਨ ਵਾਸਤੇ ਆਖਿਆ ਗਿਆ। ਕਾਲੀਆਂ ਬਰਦੀਆਂ ਪਾਉਣ ਨੂੰ ਦਿੱਤੀ ਆ ਗਈਆਂ। ਭਗਤ ਸਿੰਘ ਨੇ ਇਤਰਾਜ਼ ਕੀਤਾ ਕਿ ਅਸਾਂ ਕਾਲੀਆਂ ਬਰਦੀਆਂ ਨਹੀਂ ਪਾਉਣੀਆਂ, ਚੋਰ ਡਾਕੂ ਨਹੀਂ, ਰਾਜ ਨਾਲ ਟਕਰ ਹੈ। ਬਾਗੀ ਹਾਂ। ਬੰਦੂਕ ਨਾਲ ਸ਼ੂਟ ਕੀਤਾ ਜਾਵੇ।'
ਛੋਟੇ ਡਿਪਟੀ ਤੇ ਚੀਫ ਹੈਡ ਵਾਰਡਰ ਨੇ ਇਹ ਸਾਰਾ ਮਾਮਲਾ ਦਰੋਗਾ ਅਤੇ ਸੁਪ੍ਰੰਟੈਂਡੰਟ ਦੇ ਸਾਹਮਣੇ ਜਾ ਰਖਿਆ। ਦਰੋਗਾ ਅਕਬਰ ਖਾਨ ਚੌਦਾਂ ਨੰਬਰ ਵਲ ਨੱਸਾ ਹੋਇਆ ਆਇਆ। ਉਸ ਨੇ ਸਰਦਾਰ ਭਗਤ ਸਿੰਘ ਨੂੰ ਸਮਝਾਇਆ। 'ਜੋ ਜੋਹਲ ਦਾ ਰਵਾਜ ਹੈ, ਉਸਨੂੰ ਪੂਰਿਆਂ ਕਰੋ, ਅੰਤ ਵਿਚ ਅਸ਼ਾਂਤੀ ਫੈਲਾਉਣ ਦਾ ਕੀ ਲਾਭ, ਬਰਦੀਆਂ ਪਾ ਲਵੋ, ਇਹ ਕੁਝ ਕਰਨਾ ਹੀ ਪੈਣਾ ਹੈ।' ਬਹੁਤ ਸਾਰੇ ਝਗੜੇ ਪਿਛੋਂ ਨੌਜੁਆਨ ਕਾਲੀਆਂ ਬਰਦੀਆਂ ਪਾਉਣੀਆਂ ਮੰਨ ਗਏ।
ਪੌਣੇ ਸਤ ਵਜੇ ਜੇਹਲੇ ਸੁਪ੍ਰੰਟੈਂਡੰਟ ਚੋਪੜਾ, ਦਰੋਗਾ ਅਕਬਰ ਖਾਨ,ਲਾਹੌਰ ਦਾ ਡਿਪਟੀ ਕਮਿਸ਼ਨਰ ਅੰਗਰੇਜ਼ ਆਈ. ਜੀ. ਪੁਲੀਸ, ਸਿਵਲ ਸਰਜਨ ਅਤੇ ਜੇਹਲ ਡਾਕਟਰ ਇਕਠੇ ਹੋ ਕੇ ਜੇਹਲ ਡਿਉੜੀ ਵਿਚੋਂ ਨਿਕਲੇ। ਡਿਉੜੀਓਂ ਉਹ ਸਿੱਧੇ ਚੌਦਾਂ ਨੰਬਰ ਵਿਚ