ਪੰਨਾ:ਸਰਦਾਰ ਭਗਤ ਸਿੰਘ.pdf/191

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੯੧)


ਪੁਜੇ। ਦਰੋਗੇ ਅਕਬਰਖਾਨ ਨੇ ਪੁਠੀਆਂ ਹੱਥਕੜੀਆਂ ਮਰਵਾਕੇ ਤਿੰਨਾਂ ਹੀ ਦੋਸ਼ੀਆਂ ਨੂੰ ਕੋਠੜੀਆਂ ਵਿਚੋਂ ਬਾਹਰ ਕਢਵਾਇਆ ਅੱਡੋ ਅੱਡ ਕੋਠੀਆਂ ਵਿਚੋਂ ਨਿਕਲਕੇ ਜਦੋਂ ਉਹ ਤਿੰਨੇ ਇਕੱਠੇ ਹੋਏ ਤਾਂ ਉਹਨਾਂ ਨੇ 'ਇਨਕਲਾਬ ਜ਼ਿੰਦਾਬਾਦ! ਡੋਨ ਡੌਨ ਦੀ ਯੂਨੀਅਨ ਜਕ! ਸਰਮਾਇਆਦਾਰੀ ਦਾ ਬੇੜਾ ਗਰਕ! ਬਰਤਾਨਵੀ ਸਾਮਰਾਜ ਮੁਰਦਾਦਬਾਦ।' ਦੇ ਨਾਹਰੇ ਲਾਉਣੇ ਸ਼ੁਰੂ ਕੀਤੇ। ਉਨ੍ਹਾਂ ਤਿੰਨਾਂ ਦੇ ਨਾਹਰਿਆਂ ਨਾਲ ਅਸਮਾਨ ਗੂੰਜ ਪਿਆ। ਚੁੱਪ ਤੇ ਰਾਤ ਦਾ ਵੇਲਾ ਸੀ, ਕੋਟ ਮੌਕੇ ਤੋਂ ਬਾਹਰ ਬੈਠੀ ਜਨਤਾ ਨ ਜਦੋਂ ਅੰਦਰਲੇ ਨਾਹਰੇ ਸੁਣੇ ਤਾਂ ਉਹਨਾਂ ਨੇ ਬਾਹਰੋਂ ਨਾਹਰੇ ਬੁਲੰਦ ਕੀਤੇ। ਉਨਾਂ ਨਾਹਰਿਆਂ ਨੇ ਜਿੱਥੇ ਸਾਰਾ ਵਾਯੂ-ਮੰਡਲ ਗੂੰਜ ਇਆ, ਉਥੇ ਅੰਗੇ੍ਜ਼ ਅਫਸਰਾਂ ਦੇ ਕਲੇਜੇ ਵੀ ਪਾੜੇ। ਸਾਰੇ ਪੰਜਾਬ ਵਿਚ ਨਹੀਂ ਸਗੋਂ ਹਿੰਦ ਵਿਚ ਪੁਲੀਸ ਵਲੋਂ ਕਰੜਾ ਪ੍ਰਬੰਧ ਸੀ। ਉਹਨਾਂ ਅਫਸਰਾਂ ਨੂੰ ਫੌਜੀ ਤੇ ਪੁਲੀਸ ਬਲ ਦਾ ਮਾਣ ਸੀ
ਆਈ. ਜੀ. ਪੁਲੀਸ ਤੋਂ ਡਿਪਟੀ ਕਮਿਸ਼ਨਰ ਗੋਰੇ ਨਾਹਰੇ ਸੁਣ ਕੇ ਤਪੜ ਉਠੇ। ਉਨ੍ਹਾਂ ਗੋਰਿਆਂ ਨੇ ਬੜੇ ਕਰੋਧ ਨਾਲ ਤਿੰਨ ਬਹਾਦਰਾਂ ਨੂੰ ਅੰਗ੍ਰੇਜ਼ੀ ਬੋਲੀ ਵਿਚ ਡਾਂਟਿਆ, ਚੁਪ ਰਹੋ।'

ਓਨ੍ਹਾਂ ਨੇ ਸਗੋਂ ਹੋਰ ਉੱਚੀ ਕਿਹਾ।
'ਇਨਕਲਾਬ ਜ਼ਿੰਦਾਬਾਦ।'
'ਡੌਨ ਡੌਨ ਦੀ ਯੂਨੀਅਨ ਜੈਕ! ਅੱਪ ਅੱਪ ਦੀ ਨੈਸ਼ਨਲ ਫਲੈਗ।' ਅੰਗ੍ਰੇਜ਼ੀ, ਝੰਡਾ ਨੀਵਾਂ ਹੋਵੇ, ਕੌਮੀ ਝੰਡਾ ਉੱਚਾ ਹੋਵੇ।