ਪੰਨਾ:ਸਰਦਾਰ ਭਗਤ ਸਿੰਘ.pdf/192

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੯੨)

ਫਾਂਸੀ ਦੇਣ ਵਾਲੇ ਗਿਣੇ ਮਿਥੇ ਵਕਤ ਦੇ ਲੰਘਣ ਦੇ ਭੈ ਕਰਕੇ ਉਹ ਗੋਰੇ ਭਰੇ ਪੀਤੇ ਨਾਲ ਤੁਰੇ ਗਏ। ਫਾਂਸੀ ਦੇ ਅੱਡੇ ਤਕ ਦੇਸ਼ ਭਗਤ ਨਾਹਰੇ ਲਾਉਂਦੇ ਗਏ।
ਚੌਦਾਂ ਨੰਬਰ ਕੋਠੀਆਂ ਦੇ ਨਾਲ ਹੀ ਪਛਮ ਵਲ, ਨਵੇਕਲੀ ਤੇ ਉਜੜੀ ਥਾਂ ਤੇ ਫਾਂਸੀ ਦਾ ਅੱਡਾ ਸੀ, ਤਿਨ ਆਦਮੀਂ ਇਕੇ ਵਾਰ ਫਾਂਸੀ ਦਿੱਤੇ ਜਾ ਸਕਦੇ ਸਨ। ਦੋਸ਼ੀਆਂ ਦੇ ਭਾਰ ਜਿੰਨੀ ਮਿਟੀ ਤੋਲ ਕੇ ਫਾਂਸੀ ਦੇਣ ਵਾਲੇ ਚੂਹੜੇ ਨੇ ਰਸਿਆਂ ਦੀ ਪ੍ਰੀਖਿਆ ਕੀਤੀ ਹੋਈ ਸੀ, ਰਸਿਆਂ ਨਾਲ ਮਿਟੀ ਦੀਆਂ ਬੋਰੀਆਂ ਬੰਨ੍ਹਕੇ ਅਤੇ ਸੁਟਕੇ ਦੇਖੀਆਂ ਸਨ ਕਿ ਰਸੇ ਤਾਂ ਨਹੀਂ ਟੁਟ ਦੇ। ਰਸੇ ਨਾ ਟੁਟੇ, ਉਹ ਮਜ਼ਬੂਤ ਸਨ।
'ਸਭ ਕੰਮ ਠੀਕ ਹੈ?' ਦਰੋਗੇ ਨੇ ਫਾਂਸੀ ਦੇਣ ਵਾਲੇ ਕੱਥੂ ਕੋਲੋਂ ਪੁਛਿਆ।
'ਹਾਂ ਸਰਕਾਰ, ਸਭ ਹੱਛਾ ਹੈ।'
ਉਸ ਨੇ ਅਗੋਂ ਉੱਤਰ ਦਿਤਾ।
ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਨੂੰ ਚਗਾਠ ਦੇ ਹੇਠਾਂ ਤੇ ਫੱਟੇ ਦੇ ਉਤੇ ਖੜਿਆਂ ਕੀਤਾ ਗਿਆ। ਉਨ੍ਹਾਂ ਤਿੰਨਾਂ ਨੇ ਨਾਹਰੇ ਲਾਏ। 'ਇਨਕਲਾਬ ਜ਼ਿੰਦਾਬਾਦ' ਕੱਥੂ ਨੇ ਤਿੰਨ ਹੀ ਦੇਸ਼ ਭਗਤਾਂ ਦੇ ਗਲਾਂ ਵਿਚ ਰੱਸੇ ਪਾ ਦਿਤੇ, ਦਰੋਗੇ ਤੇ ਹੈਡ ਚੀਫ ਵਾਰਡਰ ਨੇ ਰੱਸਿਆਂ ਨੂੰ ਟੋਹਕੇ ਦੇਖਿਆ। ਚੰਗੀ ਤਰਾਂ ਦੇਖਕੇ ਦੋਹਾਂ ਨੇ ਸਭ ਹੱਛਾ ਕਹਿ ਦਿੱਤਾ।
ਅਫਸਰ ਸਾਰੇ ਖਲੋਤੇ ਸੀ। ਕੋਟ ਮੌਕੇ ਦੀ ਬਿਜਲੀ ਦਾ ਚਾਨਣ ਪੈਂਦਾ ਸੀ। ਉਹਨਾਂ ਕਸਾਈਆਂ ਦੀਆਂ ਅੱਖਾਂ