ਪੰਨਾ:ਸਰਦਾਰ ਭਗਤ ਸਿੰਘ.pdf/195

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੯੫)

ਜੋ ਨਾਲ ਲੰਮਕਿਆਂ ਗਭਰੂਆਂ ਦੀਆਂ ਛਾਤੀਆਂ ਟੋਹ ਕੇ ਜਾਨ ਨੂੰ ਲਭਣ ਲੱਗਾ।
"ਹੁਣ ਮਰ ਗਏ ਨੇ। ਹੇਠਾਂ ਸੁਟ ਦਿਓ!" ਸਿਵਲ ਜਨ ਨੇ ਦੇਖ ਭਾਲ ਕਰਨ ਪਿੱਛੋਂ ਆਖਿਆ।
ਕੱਥੂ ਨੇ ਰਸੇ ਖੋਹਲੇ। ਤਿੰਨੇ ਲੋਥਾਂ ਹੇਠਾਂ ਖੂਹ ਵਿਚ ਪਈਆਂ। ਉਨ੍ਹਾਂ ਦੇ ਗਲੋਂ ਰੱਸੇ ਲਾਹਕੇ ਸਿਰਾਂ ਉਤੋਂ ਲੀਆਂ ਟੋਪੀਆਂ ਉਤਾਰਕੇ ਕੱਥੂ ਨੇ ਪੈਰਾਂ ਤੋਂ ਫੜ ਫੜ ਕੇ ਤਾਂ ਬਾਹਰ ਧ੍ਰੂ੍ਹ ਕੱਢੀਆਂ। ਸਿਵਲ ਸਰਜਨ ਨੇ ਫਿਰ ਤੋਂ ਭਾਲ ਕੀਤੀ।
"ਠੀਕ ਮਰ ਗਏ ਹਨ।" ਉਸ ਨੇ ਤਸੱਲੀ ਨਾਲ ਆਖਿਆ:-"ਬਸ ਠੀਕ ਹੈ, ਰੀਪੋਰਟ ਲਿਖੋ!" ਡਿਪਟੀ ਕਮਿਸ਼ਨਰ ਦਾ ਹੁਕਮ ਸੀ।
'ਲਾਰੀ ਅੰਦਰ ਲਿਆਓ! ਇਹਨਾਂ ਲੋਥਾਂ ਨੂੰ ਲਾਰੀ’ ਤੇ ਸੁਟਕੇ ਸਤਲੁਜ ਕੰਢੇ ਖੜਨਾ ਹੈ। ਉਥੇ ਸਾੜਨ ਦਾ ਪ੍ਰਬੰਧ ਹੈ। ਡਿਪਟੀ ਕਮਿਸ਼ਨਰ ਦਾ ਦੂਸਰਾ ਹੁਕਮ ਸੀ।
'ਜੇਹਲ ਦੇ ਚੌਗਿਰਦੇ ਤਾਂ ਲੋਕ ਬੈਠੇ ਹਨ। ਡਿਉੜੀ ਰਾਹੀਂ ਤਾਂ ਲੋਥਾਂ ਨੂੰ ਬਾਹਰ ਨਹੀਂ ਨਿਕਲਣ ਦੇਣਗੇ। ਹੋ ਸਕਦਾ ਹੈ ਲਾਰੀ ਅੱਗੇ ਲੱਮੇ ਪੈ ਕੇ ਲਾਰੀ ਨੂੰ ਰੋਕ ਲੈਣ! ਲੋਕਾਂ ਦੀ ਗਿਣਤੀ ਬਹੁਤ ਹੈ।' ਆਈ. ਜੀ. ਪੁਲੀਸ ਨੇ ਆਖਿਆ।
'ਇੱਕ ਨੁਕਰੋਂ ਕੋਟ ਮੌਕਾ ਪਾੜੋ। ਲਾਰੀ ਬਾਹਰ ਖੜੀ