ਪੰਨਾ:ਸਰਦਾਰ ਭਗਤ ਸਿੰਘ.pdf/196

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੯੬)

ਹੋਵੇ, ਪਾੜ ਵਿੱਚ ਦੀ ਲੋਥਾਂ ਬਾਹਰ ਕੱਢਕੇ ਲਾਰੀ ਵਿਚ ਸੁਟੀਆਂ ਜਾਣ। ਲਾਰੀ ਦੇ ਨੇੜੇ ਕਿਸੇ ਨੂੰ ਨਾ ਆਉਣ ਦਿਓ। ਗੋਲੀ ਮਾਰੋ! ਲਾਠੀਚਾਰਜ ਕਰੋ। ਸਭ ਖੁਲ੍ਹ ਹੈ। ਲੋਕਾਂ ਦੇ ਹੱਥ ਲੋਥਾਂ ਕਿਸੇ ਤਰਾਂ ਵੀ ਨਹੀਂ ਆਉਣੀਆਂ ਚਾਹੀਦੀਆਂ। ਡਿਪਟੀ ਕਮਿਸ਼ਨਰ ਦਾ ਹੁਕਮ ਸੀ।
'ਬਹੁਤ ਹੱਛਾ ਏਸੇ ਤਰਾਂ ਹੀ ਕੀਤਾ ਜਾਵੇਗਾ।' ਜੇਹਲ ਅਫਸਰਾਂ ਨੇ ਆਖਿਆ।