ਪੰਨਾ:ਸਰਦਾਰ ਭਗਤ ਸਿੰਘ.pdf/199

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੯੯)

ਟਰੱਕ, ਉਸ ਸੜਕ ਉਤੇ ਕੋਈ ਮਨੁੱਖ ਕਿਵੇਂ ਲੱਭ ਸਕਦਾ ਸੀ?
ਫੌਜੀ ਟਰੱਕ ਨਾਲ ਜੋ ਗੋਰੇ ਸਨ, ਉਹ ਨਵੇਂ ਹੀ ਇੰਗਲਸਤਾਨੋਂ ਆਏ ਸੀ ਤੇ ਓਨ੍ਹਾਂ ਦੀ ਪਲਟਨ ਬੰਬਈ ਤੋਂ ਜਹਾਜ਼ੋਂ ਉੱਤਰ ਕੇ ਥੋੜੇ ਦਿਨ ਹੋਏ ਨੇ ਲਾਹੌਰ ਆਈ ਸੀ। ਉਹ ਹਿੰਦ ਦੀ ਸਭਿਅਤਾ ਜਾਂ ਰਸਮੋ-ਰਵਾਜਾਂ ਦੇ ਜ਼ਾਣੂ ਨਹੀਂ ਸਨ, ਨਾ ਓਨ੍ਹਾਂ ਨੂੰ ਹਿੰਦੁਸਤਾਨੀ ਬੋਲੀ ਹੀ ਬੋਲਣੀ ਆਉਂਦੀ ਸੀ। ਓਨ੍ਹਾਂ ਦੇ ਅਫਸਰਾਂ ਨੂੰ ਹੁਕਮ ਸੀ ਲੱਕੜਾਂ ਦਾ ਟਰੱਕ ਲੈ ਜਾਓ ਤੇ ਦਸੀ ਥਾਂ ਉਤੇ ਉਤਾਰੋ, ਓਨ੍ਹਾਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਲੱਕੜਾਂ ਕਿਸ ਵਾਸਤੇ ਜਾ ਰਹੀਆਂ ਹਨ। ਸਿਖ ਫੌਜੀ ਨੂੰ ਉਨ੍ਹਾਂ ਗੋਰਿਆਂ ਵਿਚੋਂ ਇਕ ਨੇ ਅੰਗ੍ਰੇਜ਼ੀ ਵਿਚ ਪੁਛਿਆ,'ਇਹ ਲੱਕੜਾਂ ਕੀ ਕਰਨੀਆਂ ਹਨ? ਅਸੀਂ ਬਹੁਤ ਹੈਰਾਨ ਹਾਂ, ਸਾਨੂੰ ਸਮਝਾ ਤਾਂ ਸਹੀ।'
'ਠੀਕ ਪਤਾ ਤਾਂ ਮੈਨੂੰ ਨਹੀਂ',ਸਿਖ ਨੇ ਟੁੱਟੀ ਫੁੱਟੀ ਅੰਗ੍ਰੇਜ਼ੀ ਵਿਚ ਉਤਰ ਦਿੱਤਾ,'ਪਰ ਜਾਪਦਾ ਇਹ ਹੈ ਕਿ ਕਿਸੇ ਦੀ ਚਿੱਖਾ ਬਣਾਈ ਜਾਏਗੀ। ਕਿਸੇ ਨੂੰ ਸਾੜਿਆ ਜਾਵੇਗਾ।'
'ਓਹ ਕੌਣ?' ਓਨ੍ਹਾਂ ਪੁਛਿਆ।
'ਹੋ ਸਕਦਾ ਹੈ ਕਿਸੇ ਇਨਕਲਾਬੀ ਜਾਂ ਕਾਂਗ੍ਰਸੀ ਨੂੰ ਫਾਂਸੀ ਲਾਇਆ ਹੋਵੇ ਤੇ ਬਗਾਵਤ ਦੇ ਡਰ ਕਰਕੇ ਉਸ ਦੀ ਲੋਥ ਵਾਰਸਾਂ ਨੂੰ ਨਾ ਦਿੱਤੀ ਹੋਵੇ, ਉਸ ਨੂੰ ਏਥੇ ਸਾੜਿਆ ਜਾਵੇਗਾ।'
'ਓਹ ਕੌਣ ਹੋ ਸਕਦਾ ਹੈ?'
'ਪੂਰਾ ਤਾਂ ਪਤਾ ਨਹੀਂ, ਕਿੰਨੇ ਚਿਰ ਤੋਂ ਸੁਣਦੇ ਸਾਂ ਭਗਤ ਸਿੰਘ ਤੇ ਉਸ ਦੇ ਦੋ ਹੋਰ ਸਾਥੀਆਂ ਜਿਨ੍ਹਾਂ ਦਾ ਮੈਂ ਨਾਂ