ਪੰਨਾ:ਸਰਦਾਰ ਭਗਤ ਸਿੰਘ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮)

ਖਾਧੀ ਸੀ, ਉਨ੍ਹਾਂ ਮਿਤ੍ਰਾਂ ਦੇ ਟਕਾਣੇ ਦਸ ਦਸ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਾਂਉਣ ਲੱਗਾ। ਅਨੇਕਾਂ ਉਨ੍ਹਾਂ ਲੋਕਾਂ ਨੂੰ ਵੀ ਤੰਗ ਕਰਵਾਇਆ ਜੋ ਗੁਪਤ ਢੰਗ ਨਾਲ ਬਬਰਾਂ ਦੀ ਸਹੈਤਾ ਕਰਦੇ ਸਨ। ੯੧ ਆਦਮੀ ਫੜੇ ਗਏ ਤੇ ਇਕ ਸਪੈਸ਼ਲ ਮੈਜਿਸਟ੍ਰੇਟ (ਲਾਹੌਰ) ਦੀ ਅਦਾਲਤ ਵਿੱਚ ੮੬ ਆਦਮੀਆਂ ਦੇ ਵਿਰੁਧ ਕਿੰਨਾ ਚਿਰ ਮੁਕਦਮਾ ਚਲਦਾ ਰਿਹਾ। ੨੮ ਫਰਵਰੀ ੧੯੨੫ ਨੂੰ ਮੁਕਦਮੇਂ ਦਾ ਫੈਸਲਾ ਹੋਇਆ। ਪੰਜ ਦੋਸ਼ੀਆਂ ਨੂੰ ਫਾਂਸੀ, ੧੧ ਨੂੰ ਉਮਰ ਕੈਦ ਤੇ ੩੮ ਨੂੰ ਚਾਰ ਸਾਲ ਤੋਂ ੧੧ ਸਾਲ ਤਕ ਕੈਦ ਦੀ ਸਜ਼ਾ ਦਿੱਤੀ। ਬਾਕੀ ਦੇ ਸਾਰੇ ਬਾ-ਇਜ਼ਤ ਬਰੀ ਕਰ ਦਿੱਤੇ। ਜਿਨ੍ਹਾਂ ਸਜਣਾਂ ਨੂੰ ਫਾਂਸੀ ਦੀ ਸਜ਼ਾ ਮਿਲੀ ਉਹ ਇਹ ਹਨ:-

(੧) ਸ: ਕਿਸ਼ਨ ਸਿੰਘ ਜੀ ਵਿਣਗ ਲੀਡਰ ਬਬਰ ਅਕਾਲੀ।
(੨) ਸ: ਕਰਮ ਸਿੰਘ ਜੀ (ਸੂਬੇਦਾਰ ਗੇਂਦਾ ਸਿੰਘ ਦੇ ਕਤਲ ਦੇ ਦੋਸ਼ ਵਿੱਚ)ਸੂਬੇਦਾਰ ਗੇਂਦਾ ਸਿੰਘ ਦੇ ਕਤਲ ਦੇ ਦੋਸ਼ ਵਿੱਚ
(੩) ਸ ਨੰਦ ਸਿੰਘ ਜੀ
(੪) ਬਾਬੂ ਬੰਤਾ ਸਿੰਘ ਜੀ।
(੫) ਸ: ਦਲੀਪ ਸਿੰਘ ਜੀ ਧਾਮੀਆ (ਉਮਰ ੧੬ ਸਾਲ)।
(੬) ਸ: ਧਰਮ ਸਿੰਘ ਜੀ (ਇਨ੍ਹਾਂ ਨੂੰ ਹਾਈ ਕੋਰਟ ਨੇ ਫਾਂਸੀ ਦਾ ਹੁਕਮ ਦਿੱਤਾ)।

ਛਿਨਾਂ ਦੇ ਫਾਂਸੀ ਲਗਣ ਤੇ ਕਈਆਂ ਨੂੰ ਸਖਤ ਸਜ਼ਾਵਾਂ ਮਿਲਣ ਤੇ ਵੀ ਬਬਰ ਅਕਾਲੀ ਲਹਿਰ ਦਾ ਬਿਲਕੁਲ ਖਾਤਮਾ ਨਾ ਹੋਇਆ, ਟਾਵੇਂ ਟਾਵੇਂ ਬਹਾਦਰ ਰਹਿ ਗਏ ਜੋ