ਪੰਨਾ:ਸਰਦਾਰ ਭਗਤ ਸਿੰਘ.pdf/200

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦੦)

ਨਹੀਂ ਜਾਣਦਾ, ਨੂੰ ਫਾਂਸੀ ਲਟਕਾਇਆ ਜਾਣਾ ਸੀ। ਸ਼ਾਇਦ ਓਹੋ ਹੀ ਹੋਣ ਓਨ੍ਹਾਂ ਬਾਰੇ ਸ਼ਹਿਰਾਂ ਵਿਚ ਰੌਲਾ ਬਹੁਤ ਹੈ।
'ਓਨ੍ਹਾਂ ਕੀ ਕੀਤਾ ਸੀ?'
'ਕਹਿੰਦੇ ਨੇ ਕਿਤੇ ਬੰਬ ਮਾਰੇ ਸੀ।'
'ਬੰਬ ਮਾਰੇ ਸੀ' ਅਜੇ ਸ਼ਬਦ ਫੌਜੀ ਸਿੱਖ ਦੇ ਬੁਲ੍ਹਾਂ ਤੋਂ ਹੇਠਾਂ ਨਹੀਂ ਸਨ ਡਿਗੇ ਕਿ ਕਾਰਾਂ ਦੀ ਘੁੰ ਘੂੰ ਦੀ ਆਵਾਜ਼ ਸੁਣਾਈ ਦਿੱਤੀ ਤੇ ਰੋਸ਼ਨੀ ਵੀ ਚਮਕੀ।
'ਕੋਈ ਆਇਆ!' ਆਖਕੇ ਉਹ ਫੌਜੀ ਸਵਾਧਾਨ ਹੋ ਗਏ।
ਪਲੋ ਪਲੀ ਵਿਚ ਦੀ ਰੋਸ਼ਨੀ ਨੇੜੇ ਆ ਗਈ। ਝਕਾ ਝੱਕ ਬਰੇਕਾਂ ਖਿਚਆਂ ਗਈਆਂ ਤੇ ਓਨ੍ਹਾਂ ਦੇ ਬਰੋਬਰ ਤੇ ਆਕੇ ਦੋ ਕਾਰਾਂ ਤੇ ਦੋ ਲਾਰੀਆਂ ਖਲੋ ਗਈਆਂ। ਕਾਰਾਂ ਵਿਚ ਗੋਰੇ ਅਫਸਰ ਸਨ ਤੇ ਲਾਰੀਆਂ ਵਿਚ ਹਥਿਆਰਾਂ ਵਾਲੀ ਪੁਲਿਸ।
ਕਾਰਾਂ ਵਿਚੋਂ ਅਫਸਰ ਬਾਹਰ ਨਿਕਲੇ। ਗਾਰਦ ਲਾਰੀਆਂ ਵਿਚੋਂ ਬਾਹਰ ਨਿਕਲ ਕੇ ਇਕ ਕਤਾਰ ਵਿਚ ਸਾਵਧਾਨ ਹੋ ਗਈ। ਓਨ੍ਹਾਂ ਦੀਆਂ ਬੰਦੂਕਾਂ ਤੇ ਬੱਟਾਂ ਦਾ ਥੱਲਾ ਸੜਕ ਦੀ ਪੱਕੀ ਜ਼ਮੀਨ ਨਾਲ ਵਜਣ ਤੇ ਚੋਖਾ ਖੜਕਾ ਹੋਇਆ।
'ਲੋਥਾਂ ਚੁਕੋ ਸੁਪ੍ਰੰਟੈਂਡੰਟ ਪੁਲਿਸ ਨੇ ਹੁਕਮ ਦਿੱਤਾ। ਹਸਪਤਾਲ ਵਾਲੀਆਂ ਕਪੜੇ ਦੀਆਂ ਮੰਜੀਆਂ ਨੂੰ ਖਿਲਾਰ ਕੇ ਸੜਕ ਉਤੇ ਰਖਿਆ ਲਾਰੀ ਵਿਚੋਂ ਲੋਥਾਂ ਕੱਢ ਕੇ ਓਨ੍ਹਾਂ ਉਤੇ ਰਖ ਦਿੱਤੀਆਂ।