ਪੰਨਾ:ਸਰਦਾਰ ਭਗਤ ਸਿੰਘ.pdf/204

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦੪)

ਪੈਕਟਰ ਚਿਖਾ ਦੇ ਕੋਲ ਰਹਿ ਗਿਆ। ਬਾਕੀ ਸਾਰੇ ਖਿਸਕ ਗਏ। ਜਾਂਦੇ ਹੋਏ ਉਹ ਮੁੜ ਮੁੜ ਕੇ ਬਲਦੀ ਚਿਖਾ ਵਲ ਦੇਖ ਰਹੇ ਹਨ। ਉਹ ਖੁਸ਼ ਸਨ। ਨਿਰਾਦਰੀ ਦੇ ਸ਼ਬਦਾਂ ਵਿਚ ਸ਼ਹੀਦਾਂ ਦੇ ਬੀਤੇ ਜੀਵਨ ਉਤੇ ਟੀਕਾ ਟਿਪਣੀ ਕਰਦੇ ਜਾਂਦੇ ਸੀ।
ਜਦੋਂ ਕਾਰਾਂ ਚਲੀਆਂ ਗਈਆਂ। ਬਹੁਤ ਦੂਰ! ਉਨ੍ਹਾਂ ਦੀ ਰੋਸ਼ਨੀ ਦਿਸਣੋ ਹਟ ਗਈ ਤਾਂ
ਇੰਸਪੈਕਟਰ ਨੇ ਸਿਪਾਹੀਆਂ ਨੂੰ ਆਖਿਆ,'ਪਾਣੀ ਦੀਆਂ ਬਾਲਟੀਆਂ ਲਿਆਵੋ ਤੇ ਅੱਗ ਨੂੰ ਠੰਡੀ ਕਰੋ। ਨਹੀਂ ਸੜੇ ਤਾਂ ਨਾ ਸਹੀ। ਸਭ ਕੁਝ ਦਰਿਆ ਵਿਚ ਸੁਟੀਏ। ਛੇਤੀ ਕੰਮ ਮੁਕ ਜਾਵੇਗਾ।'
'ਬਹੁਤ ਹੱਛਾ ਜਨਾਬ' ਆਖਕੇ ਚਾਰ ਸਿਪਾਹੀ ਪਾਣੀ ਲੈਣ ਚਲੇ ਗਏ। ਪਾਣੀ ਨੇੜੇ ਸੀ। ਕਾਹਲੀ ਕਾਹਲੀ ਬਾਲਟੀਆਂ ਲਿਆਈ ਗਏ ਤੇ ਅੱਗ ਉਤੇ ਸੁਟੀ ਗਏ। ਉਨਾਂ ਅੱਗ ਠੰਡੀ ਕਰ ਦਿਤੀ। ਐਨੀ ਠੰਡੀ ਕਿ ਅੱਗ ਦੀ ਲਾਲੀ ਅਲੋਪ ਹੋ ਗਈ। ਹਨੇਰੇ ਦੀ ਕਾਲੀ ਚਾਦਰ ਉਸੇ ਤਰਾਂ ਤਣ ਗਈ। ਜਿਵੇਂ ਪਹਿਲਾਂ ਸੀ।
ਟਾਰਚਾਂ ਤੇ ਇਕ ਲਾਲਟੈਨ ਦੀ ਮੱਧਮ ਜਿਹੀ ਰੋਸ਼ਨੀ ਵਿਚ ਸਿਪਾਹੀ ਅਨਸੜੀਆਂ ਲਕੜਾਂ ਚੁੱਕ ਚੁੱਕ ਕੇ ਦਰਿਆ ਵਿਚ ਸੁਟਣ ਲਗੇ। ਜੋ ਨਿਕੀ ਰਾਖ ਤੇ ਅਨਸੜੇ ਮਾਸ ਦੇ ਟੁਕੜੇ ਸਨ ਉਹ ਬਾਲਟੀਆਂ ਵਿਚ ਪਾਕੇ ਰੋਹੜੀ ਜਾਂਦੇ ਰਹੇ। ਤਰਦਾ ਤਰਦਾ ਸਾਰਾ ਸਾਮਾਨ ਉਨ੍ਹਾਂ ਦਰਿਆ ਵਿਚ ਰੋਹੜ ਦਿੱਤਾ। ਥੱਲੇ ਦੀ ਰਾਖ ਦੇਖਕੇ ਇੰਸਪੈਕਟਰ ਨੇ ਕਿਹਾ,'ਚਲੋ! ਅਸਾਡਾ ਕੰਮ ਖਤਮ ਹੋਇਆ, ਚੁਕੋ ਸਾਮਾਨ ਅੱਜ