ਪੰਨਾ:ਸਰਦਾਰ ਭਗਤ ਸਿੰਘ.pdf/205

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦੫)

ਸਾਰੀ ਰਾਤ ਬੇ-ਅਰਾਮੀ ਵਿਚ ਕਟਣੀ ਪਈ।'

....................


ਸੂਰਜ ਚੜ੍ਹਿਆ,੨੪ ਮਾਰਚ ਦਾ ਸੂਰਜ, ਹਿੰਦੁਸਤਾਨ ਦੀ ਸਾਰੀ ਜ਼ਮੀਨ ਉਤੇ ਉਸਦੀਆਂ ਲਾਲ ਕਿਰਨਾਂ ਪਈਆਂ। ਉਨ੍ਹਾਂ ਕਿਰਨਾਂ ਨੇ ਸਾਰੇ ਭਾਰਤ ਵਾਸੀਆਂ ਨੂੰ ਸੁਨੇਹਾ ਦਿੱਤਾ, ਸੋਗ ਦਾ ਸੰਦੇਸ਼ ਸ: ਭਗਤ ਸਿੰਘ, ਸੁਖਦੇਵ ਤੇ ਰਾਜ ਗੁਰੂ ਨੂੰ ਫਾਂਸੀ ਲਟਕਾ ਦਿਤਾ ਗਿਆ।' ਸਾਰੀ ਰਾਤ ਟੈਲੀਫੋਨ
ਤੇ ਤਾਰਾਂ ਖੜਕਦੀਆਂ ਰਹੀਆਂ। ਅਖਬਾਰਾਂ ਦੇ ਪਹਿਲਿਆਂ ਸਫਿਆਂ ਉਤੇ ਮੋਟਾ ਲਿਖਿਆ ਹੋਇਆ ਸੀ, 'ਸ: ਭਗਤ ਸਿੰਘ ਸੁਖਦੇਵ, ਰਾਜ ਗੁਰੂ ਨੂੰ ਫਾਂਸੀ ਲਟਕਾ ਦਿਤਾ ਗਿਆ।' ਜੋ ਸੁਤਾ ਉਠਿਆ, ਉਸੇ ਨੇ ਇਹ ਖਬਰ ਸੁਣੀ, ਘਰ ਦੇ ਧੰਦੇ ਭੁਲ ਗਏ, ਖਾਣ, ਪੀਣ ਤੇ ਹਥ ਮੂੰਹ ਧੋਣ ਦਾ ਚੇਤਾ ਨਾ ਰਿਹਾ, ਘਰ ਛਡਕੇ ਨਸੇ। ਸ਼ਹਿਰ ਦੇ ਵਡੇ ਮੈਦਾਨਾਂ, ਚੌਂਕਾਂ ਤੇ ਚੌੜੇ ਬਾਜ਼ਾਰ ਵਿਚ ਇਕਠੇ ਹੋਏ, ਮਾਤਮੀ (ਸੋਗੀ) ਜਲੂਸਾਂ ਤੇ ਜਲਸਿਆਂ ਦੀਆਂ ਤਿਆਰੀਆਂ ਹੋਈਆਂ, ਸਾਰੇ ਭਾਰਤ ਨੇ 'ਆਹ ਦਾ ਨਾਹਰਾ ਮਾਰਿਆ।'
'ਸ: ਭਗਤ ਸਿੰਘ ਜੀ ਜ਼ਿੰਦਾ ਬਾਦ।'
'ਰਾਜ ਗੁਰੁ ਜੀ ਜ਼ਿੰਦਾ ਬਾਦ।'
'ਸੁਖਦੇਵ ਜੀ ਜ਼ਿੰਦਾਬਾਦ।'
'ਇਨਕਲਾਬ ਜ਼ਿੰਦਾ ਬਾਦ।'
'ਡੌਨ ਡੌਨ ਦੀ ਯੂਨੀਅਨ ਜੈਕ।'
'ਨੌਕਰ ਸ਼ਾਹੀ ਦਾ ਬੇੜਾ ਗਰਕ।'
ਇਨ੍ਹਾਂ ਨਾਹਰਿਆਂ ਨਾਲ ਸਾਰੇ ਭਾਰਤ ਦਾ ਵਾਯੂ ਮੰਡਲ