ਪੰਨਾ:ਸਰਦਾਰ ਭਗਤ ਸਿੰਘ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੧)

ਹੜਤਾਲ ਕਰ ਦਿਤੀ। ਤਿੰਨ ਮਹੀਨ ਦੀ ਲੰਮੀ ਭੁਖ ਹੜਤਾਲ ਦੀ ਕਮਜ਼ੋਰੀ ਦੇ ਕਾਰਨ ਪਟਿਆਲਾ ਸੰਟਰਲ ਜੇਹਲ ਵਿਚ ਹੀ ਆਪ ਸ਼ਹੀਦੀ ਪਾ ਗਏ। ਆਪ ਦੀ ਸ਼ਹੀਦੀ ਦਾ ਇਹ ਅਸਰ ਹੋਇਆ ਕਿ ਰਿਆਸਤ ਦੀ ਜਨਤਾ ਭੜਕ ਉੱਠੀ, ਆਖਰ ਅੰਗ੍ਰੇਜ਼ ਦੀਆਂ ਤਾਕਤਾਂ ਚਲਾਕੀਆਂ ਤੇ ਲਾਲਚਾਂ ਦੇ ਕਾਰਨ ਬਗਾਵਤ ਨਾ ਹੋ ਸਕੀ, ਪਰ ਸੁਧਾਰ ਕਈ ਹੋ ਗਏ। ਰਿਆਸਤ ਦੀ ਪਰਜਾ ਅਜੇ ਵੀ ਜਾਗੀਰਦਾਰਾਂ, ਵਿਸਵੇਦਾਰਾਂ ਤੇ ਮਹਾਰਾਜੇ ਦੇ ਹਮੈਤੀਆਂ ਕੋਲੋਂ ਛੁਟਕਾਰਾ ਪਾਉਣ ਵਾਸਤੇ ਸ੍ਵਤੰਤ੍ਰਤਾ ਦਾ ਘੋਲ ਲੜੀ ਜਾ ਰਹੀ ਹੈ।

ਪੰਦਰਾਂ ਕੁ ਸਾਲ ਹੋਏ ਨੇ ਪਟਿਆਲਾ ਦੇ ਨੌ-ਜਵਾਨ ਸ: ਊਧਮ ਸਿੰਘ ਨੇ ਵਲੈਤ ਜਾਕੇ ਜਲ੍ਹਿਆਂ ਵਾਲੇ ਬਾਗ਼ ਦੇ ਹੱਤਿਆ ਕਾਂਡ ਦੇ ਮੁਖੀ ਗਵਰਨਰ ਮੀਚਲ ਓਡਵਾਇਰ ਨੂੰ ਮਾਰਿਆ। ਉਸ ਵੇਲੇ ਮਾਰਿਆ ਜਦੋਂ ਓਡਵਾਇਰ ਕਿਤੇ ਲੈਕਚਰ ਦੇ ਰਿਹਾ ਸੀ। ਗ੍ਰਿਫਤਾਰੀ ਤੇ ਮੁਕੱਦਮੇ ਵੇਲੇ ਸਰਦਾਰ ਊਧਮ ਸਿੰਘ ਨੇ ਕਿਹਾ, “ਮੈਂ ਓਡਵਾਇਰ ਨੂੰ ਮਾਰ ਕੇ ਨਿਰਦੋਸ਼ੇ ਹਿੰਦੀਆਂ ਦੇ ਖੂਨ ਦਾ ਬਦਲਾ ਲਿਆ ਹੈ। ਮੈਂ ਇਸਦੇ ਮਾਰਨ ਵਾਸਤੇ ਹੀ ਹਿੰਦਸਤਾਨੋਂ ਇੰਗਲੈਂਡ ਆਇਆ ਹਾਂ।” ਬ੍ਰਤਾਨਵੀ ਸਰਕਾਰ ਨੇ ਆਪ ਨੂੰ ਫਾਂਸੀਂ ਦੀ ਸਜ਼ਾ ਦਿੱਤੀ।

ਬਗ਼ਾਵਤ ਤੋਂ ਡਰ ਕੇ ਅੰਗ੍ਰੇਜ਼ ਨੇ ੧੯੩੫ ਵਿਚ ਹਿੰਦੁਸਤਾਨੀ ਰਾਜ ਬਣਤਰ ਨੂੰ ਬਦਲਿਆ। ਮਾਮੂਲੀ ਜਹੀ ਸੂਬਿਕ ਆਜ਼ਾਦੀ ਦਿੱਤੀ। ਪਰ ਉਹ ਫਿਰਕੂ ਲੀਹਾਂ ਉਤੇ ਐਸੀ ਭੈੜੀ ਸੀ, ਜਿਸ ਨੇ ਹਿੰਦੀਆਂ ਨੂੰ ਲਾਭ ਦੀ ਥਾਂ ਨੁਕਸਾਨ