ਪੰਨਾ:ਸਰਦਾਰ ਭਗਤ ਸਿੰਘ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੪)

ਖਿੱਚੋ-ਤਾਣ ਹੋਣ ਕਰਕੇ ਨਾ ਕਾਂਗਰਸ, ਮੁਸਲਮ ਲੀਗ ਤੇ ਸਿੱਖ (ਅਕਾਲੀ ਪਾਰਟੀ ਵਾਲੇ) ਕਿਸੇ ਫੈਸਲੇ ਨੂੰ ਪ੍ਰਵਾਨ ਕਰ ਸਕੇ ਨਾ ਅੰਗ੍ਰੇਜ਼ ਨੇ ਕੋਈ ਸ਼ਰਤ ਮੰਨੀ। ਆਖਰ ਅਗਸਤ ੧੯੪੨ ਆ ਗਿਆ। ਅਗਸਤ ਦੇ ਪਹਿਲੇ ਹਫਤੇ ਕਾਂਗ੍ਰਸ ਵਰਕਿੰਗ ਕਮੇਟੀ ਦਾ ਇਜਲਾਸ ਬੰਬਈ ਵਿਚ ਬੁਲਾਇਆ ਗਿਆ। ਸਾਰੇ ਮੈਂਬਰ ਹਾਜ਼ਰ ਹੋਏ। "ਅੰਗ੍ਰੇਜ਼ੋ ਹਿੰਦ ਛੱਡੋ" ਦਾ ਨਾਹਰਾ ਬੁਲੰਦ ਕਰਨਾ ਸੀ। ਨਾਲ ਉਹ ਵੀ ਮਤਾ ਪਾਸ ਹੋਣਾ ਸੀ ਜਿਸ ਵਿਚ ਦੇਸ਼ ਨੂੰ ਆਜ਼ਾਦੀ ਵਾਸਤੇ ਅੰਤਮ ਘੋਲ ਕਰਨ ਦੀ ਪ੍ਰੇਰਣਾ ਹੋਣੀ ਸੀ। ਸਰਕਾਰ ਹਿੰਦ ਦੀ ਸੀ. ਆਈ. ਡੀ. ਦੀ ਕਰੜੀ ਮੇਹਨਤ ਨੇ ਸਾਰੇ ਭੇਤ ਵਾਇਸਰਾਏ ਕੋਲ ਖੋਲ੍ਹ ਦਿੱਤੇ। ਵਾਇਸਰਾਏ ਨੇ ਹੁਕਮ ਕੀਤਾ ਕਿ ਮਹਾਤਮਾਂ ਗਾਂਧੀ ਸਮੇਤ ਸਾਰੀ ਵਰਕਿੰਗ ਕਮੇਟੀ ਨੂੰ ਗ੍ਰਿਫਤਾਰ ਕਰਕੇ ਕਿਸੇ ਅਣਡਿੱਠ ਥਾਂ ਉਤੇ ਅਨਿਸਚਿਤ ਸਮੇਂ ਵਾਸਤੇ ਨਜ਼ਰ ਬੰਦ ਕਰ ਦਿਓ। ਅੱਠ ਅਗਸਤ ਦੀ ਰਾਤ ਦੇ ਬਾਰਾਂ ਵਜੇ ਨੂੰ ਵਰਕਿੰਗ ਕਮੇਟੀ ਦੇ ਸਾਰੇ ਮੈਂਬਰ ਗ੍ਰਿਫ਼ਤਾਰ ਕਰ ਲੈ ਗਏ। ਉਨ੍ਹਾਂ ਨੂੰ ਸਰ ਆਗਾ ਖ਼ਾਨ ਮਹੱਲ ਪੂਨੇ ਵਿਚ ਨਜ਼ਰ ਬੰਦ ਕਰ ਦਿੱਤਾ ਗਿਆ।

ਲੀਡਰਾਂ ਦੀ ਗ੍ਰਿਫਤਾਰੀ ਨੂੰ ਸੁਣ ਕੇ ਸਾਰਾ ਦੇਸ਼ ਭੜਕ ਉੱਠਿਆ। ਅੰਗ੍ਰੇਜ਼ ਸਾਮਰਾਜ ਦੇ ਵਿਰੁਧ ਗੁੱਸੇ ਦਾ ਇਕ ਤੂਫਾਨ ਉੱਠਿਆ, ਜਿਸ ਨੇ ਅੰਗ੍ਰੇਜ਼ ਨੂੰ ਵਖਤ ਪਾ ਦਿੱਤਾ। ਰੇਲਾਂ ਦੀਆਂ ਲੈਨਾਂ ਟੁੱਟੀਆਂ। ਡਾਕਖਾਨੇ, ਰੇਲਵੇ ਸਟੇਸ਼ਨ, ਡਾਕ ਬੰਗਲੇ, ਸਰਕਾਰੀ ਦਫ਼ਤਰ ਲੁੱਟੇ ਤੇ ਸਾੜੇ ਗਏ। ਬਿਹਾਰ ਤੇ ਬੰਗਾਲ ਦੇ ਕਈਆਂ ਜ਼ਿਲਿਆਂ ਵਿਚ ਤਾਂ ਭੜਕੀ ਹੋਈ