ਪੰਨਾ:ਸਰਦਾਰ ਭਗਤ ਸਿੰਘ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੫)

ਜਨਤਾ ਨੇ ਰਾਜ ਪ੍ਰਬੰਧ ਆਪਣੇ ਹੱਥ ਕਰ ਲਿਆ। ਥਾਣੇ ਲੁਟੇ ਤੇ ਸਾੜੇ ਗਏ। ਬਹੁਤ ਸਾਰੀ ਥਾਈਂ ਅੰਗ੍ਰੇਜ਼ ਤੇ ਹਿੰਦੁਸਤਾਨੀ ਅਫਸਰ ਵੀ ਮਾਰੇ ਗਏ। ਸ਼ਾਂਤਮਈ ਵਾਲੇ ਮਹਾਤਮਾ ਗਾਂਧੀ ਦੇ ਚੇਲੇ ਵੀ ਤੋੜ-ਫੋੜ ਦੀ ਪਾਲਸੀ ਤੇ ਅਮਲ ਕਰਨ ਲਗੇ। ਅੰਗ੍ਰੇਜ਼ ਫੌਜਾਂ ਤੇ ਅੰਗ੍ਰੇਜ਼ਾਂ ਦੇ ਚਾਟੜਿਆਂ, ਟੋਡੀਆਂ ਤੇ ਅੰਗ੍ਰੇਜ਼ ਸਾਮਰਾਜ ਦੇ ਹਮੈਤੀ ਸਰਮਾਏਦਾਰਾਂ ਨੇ ਇਸ ਗੜ ਬੜ ਨੂੰ ਦਬਾਉਣ ਵਾਸਤੇ ਪੂਰਾ ਯਤਨ ਕੀਤਾ। ਹਿੰਦੁਸਤਾਨੀ ਜਨਤਾ ਨੂੰ ਮਾਰਨ ਲੱਗਿਆਂ ਰਤਾ ਤਰਸ ਨਾ ਕਰਦੇ। ਮਾਸੂਮ ਬੱਚਿਆਂ ਨੂੰ ਅੱਗਾਂ ਵਿੱਚ ਸੁਟਿਆ ਗਿਆ। ਬੰਗਾਲ ਤੇ ਉੜੀਸਾ ਦੇ ਕਈਆਂ ਪਿੰਡਾਂ ਵਿੱਚ ਸਤਵੰਤੀਆਂ ਤੇ ਕੁਵਾਰੀਆਂ ਹਿੰਦੀ ਲੜਕੀਆਂ ਨਾਲ ਗੋਰਿਆਂ ਤੇ ਕਾਲਿਆਂ ਫੌਜੀਆਂ ਨੇ ਧੱਕੇ ਕੀਤੇ। ਇਕ ਇਕ ਦੇਵੀ ਨਾਲ ਵੀਹ ਵੀਹ ਗੋਰਿਆਂ ਨੇ ਕਾਲੇ ਮੂੰਹ ਕੀਤੇ। ਸ਼ਰਮ ਤੇ ਪੀੜਾ ਨਾਲ ਉਹ ਦੇਵੀਆਂ ਸ਼ਹੀਦ ਹੋ ਗਈਆਂ। ਕਈਆਂ ਦੇਸ਼ ਭਗਤਾਂ ਨੂੰ ਜੀਊਂਦਿਆਂ ਚੀਰ ਕੇ ਦੋ ਕਰ ਦਿੱਤਾ ਗਿਆ, ਜਿਵੇਂ ਤਰਖਾਣ ਗੇਲੀ ਦੇ ਦੋ ਫੱਟ ਕਰ ਦੇਂਦਾ ਹੈ। ਗਰੀਬਾਂ ਦੀਆਂ ਝੁਗੀਆਂ ਸਾੜੀਆਂ ਗਈਆਂ। ਇਸਤ੍ਰੀਆਂ ਤੇ ਮਰਦਾਂ ਨੂੰ ਅਲਫ ਨੰਗਿਆਂ ਕਰ ਕਰ ਕੇ ਸੂਰਜ ਦੇ ਚਾਨਣੇ ਵਿੱਚ ਰੁੱਖਾਂ ਨਾਲ ਬੰਨ੍ਹ ਬੰਨ੍ਹ ਕੇ ਕੁਟਿਆ ਗਿਆ। ਮਾਂ ਤੇ ਭਾਈ ਦੇ ਹੁੰਦਿਆਂ ਮੁਟਿਆਰ ਕੰਨਿਆਂ ਨੂੰ ਨੰਗਿਆਂ ਕਰਕੇ ਉਸ ਨਾਲ ਮੂੰਹ ਕਾਲਾ ਕੀਤਾ ਗਿਆ। ਏਥੇ ਹੀ ਬਸ ਨਹੀਂ ਰਾਸ਼ਨ ਬੰਦ ਕਰਕੇ ਮਾਸੂਮਾਂ ਨੂੰ ਭੁੱਖਿਆਂ ਮਾਰਨਾ ਸ਼ੁਰੂ ਕੀਤਾ। ਸਭਿਅਤਾ ਦੀ ਡੀਂਗ ਮਾਰਨ ਵਾਲੇ ਗੋਰੇ ਨੇ ਪੰਜਵੀਂ ਛੇਵੀਂ ਸਦੀ ਵਾਲੇ ਵਹਿਸ਼ੀ ਤੇ ਪਸ਼ੂ