ਪੰਨਾ:ਸਰਦਾਰ ਭਗਤ ਸਿੰਘ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੬)

ਪਨ ਦਾ ਚੰਗਾ ਦਿਖਾਵਾ ਕੀਤਾ। ਕਿਉਂਕਿ ਗੜ-ਬੜ ਜਥੇ ਬੰਦ ਨਹੀਂ ਸੀ। ਜਨਤਾ ਦੇ ਪਿਛੇ ਫੌਜੀ ਤਾਕਤ ਕੋਈ ਨਹੀਂ ਸੀ। ਇਸ ਵਾਸਤੇ ਜਨਤਾ ਹਾਰ ਗਈ। ਦਬਾਈ ਗਈ, ਸ਼ਾਹੀ ਮਹੱਲਾਂ ਵਿੱਚ ਸੁਖ ਨਾਲ ਬੈਠੇ (ਨਜ਼ਰ ਬੰਦ) ਲੀਡਰਾਂ ਨੇ ਅੰਗ੍ਰੇਜ਼ ਨਾਲ ਸਮਝੌਤਾ ਕਰ ਲਿਆ ਉਹ ਨਜ਼ਰ ਬੰਦੀ ਵਿਚੋਂ ਬਾਹਰ ਆਕੇ ਵਜ਼ੀਰ ਬਣ ਗਏ। ਜ਼ਾਲਮ, ਪਾਪੀ ਜਨਾਹੀ ਤੇ ਬੇਈਮਾਨ ਅੰਗ੍ਰੇਜ਼ ਨਾਲ ਸੌਦੇ ਕਰਕੇ ਲੀਡਰਾਂ ਨੇ ਅੰਗ੍ਰੇਜ਼ ਸਾਮਰਾਜ ਨਾਲ ਮਿਤ੍ਰਤਾ ਪੱਕੀ ਕਰ ਲਈ। ਜਨਤਾ ਨੂੰ ਮਰਵਾ ਦਿੱਤਾ। ਕੁਵਾਰੀ ਕੰਨਿਆਂ ਦੀ ਲੁਟੀ ਇੱਜ਼ਤ ਵਲ ਖਿਆਲ ਨਾ ਕੀਤਾ। ਬੰਗਾਲ ਵਿੱਚ ਕਾਲ ਪਾਕੇ ਪੰਜਾਹ ਲੱਖ ਤੋਂ ਉਪਰ ਬੰਗਾਲੀ ਭੁੱਖ ਨਾਲ ਮਾਰ ਦਿੱਤੇ ਗਏ। ਉਨ੍ਹਾਂ ਪੰਜਾਹ, ਲੱਖ ਖੂਨਾਂ ਦੀ ਜੁਵਾਬ ਤਲਬੀ ਅੰਗ੍ਰੇਜ਼ ਕੋਲੋਂ ਨਾ ਕੀਤੀ। ਕਈਆਂ ਗਰੀਬ ਦੇਸ਼ ਭਗਤਾਂ ਨੂੰ ਫਾਂਸੀਆਂ ਦੇ ਤਖਤਿਆਂ ਉਤੇ ਖੜਾ ਕੀਤਾ ਗਿਆ ਉਨ੍ਹਾਂ ਗਰੀਬਾਂ ਦੇ ਜੀਵਨ-ਹਾਲ ਵੀ ਅਜ ਪ੍ਰਾਪਤ ਨਹੀਂ ਹੁੰਦੇ। ਉਨ੍ਹਾਂ ਵਿਚੋਂ ਇਕ ਅੰਮ੍ਰਿਤਸਰ ਦੇ ਸ਼ਹੀਦ ਭਾਈ ਆਤਮਾ ਸਿੰਘ 'ਨਿਹੰਗ' ਵੀ ਸਨ। ਆਪ ਪਿੰਡ ਕੱਥੂ ਨੰਗਲ (ਅੰਮ੍ਰਿਤਸਰ) ਦੇ ਵਸਨੀਕ ਤੇ ਪਿਛੇ ਰਹੀਆਂ ਸਰੇਣੀਆਂ ਵਿਚੋਂ ਸਨ। ਅਜੇ ਜੁਆਨ ਉਮਰ ਸੀ। ਨੀਲੇ ਕਪੜੇ ਰੱਖਦਾ। ਦੇਸ਼ ਭਗਤੀ ਦੇ ਵਲਵਲੇ ਨਾਲ ਦੀਵਾਨਾ ਹੋਕੇ ਆਪਣੇ ਸਾਥੀਆਂ ਸਮੇਤ ਉਹ ਭਗਤਾਂ ਵਾਲਾ ਸਟੇਸ਼ਨ (ਅੰਮ੍ਰਿਤਸਰ) ਨੂੰ ਲੁਟਨ ਜਾ ਪਿਆ। ਕੈਸ਼ ਬਕਸ ਨੂੰ ਚੁਕਿਆ ਤਾਂ ਸਟੇਸ਼ਨ ਮਾਸਟਰ ਗਲ ਪਿਆ। ਪਸਤੌਲ ਦੀਆਂ ਗੋਲੀਆਂ ਨਾਲ ਸਟੇਸ਼ਨ ਮਾਸਟਰ ਨੂੰ ਸਦਾ ਵਾਸਤੇ ਠੰਢਾ ਕੀਤਾ ਗਿਆ।