ਪੰਨਾ:ਸਰਦਾਰ ਭਗਤ ਸਿੰਘ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੭)

ਨਿਹੰਗ ਸਿੰਘ ਫੜਿਆ ਗਿਆ। ਮੁਕਦਮਾ ਚਲਿਆ। ਸ਼ਿਸ਼ਨ ਨੇ ਮੌਤ ਦੀ ਸਜ਼ਾ ਦਿੱਤੀ ਸਭ ਅਪੀਲਾਂ ਖਾਰਜ ਹੋਣ ਉਤੇ ਲਾਹੌਰ ਸੰਟ੍ਰਲ ਜੇਹਲ ਵਿਚ ਆਪ ਨੂੰ ਫਾਂਸੀ ਲਾਇਆ ਗਿਆ। ਚੰਦ ਮਿੱਤ੍ਰਾਂ ਤੋਂ ਬਿਨਾ ਕਿਸੇ ਪਾਰਟੀ ਨੇ ਕੋਈ ਸਹੈਤਾ ਨਾ ਕੀਤੀ। ਅਜ ਮਿਤ੍ਰ ਵੀ ਉਸ ਨੂੰ ਭੁਲ ਗਏ ਨੇ ਕਿ ਕੋਈ ਹੁੰਦਾ ਸੀ "ਆਤਮਾਂ ਸਿੰਘ ਨਿਹੰਗ"। ਬੇਸ਼ਕ ਹਿੰਦ ਨੂੰ ਅੰਗ੍ਰੇਜ਼ ਛੱਡ ਗਿਆ ਪਰ ਲੀਡਰਾਂ ਨੂੰ ਬੁੱਧੂ ਬਣਾਕੇ ਆਪਣੀ ਜਾਨ ਤੇ ਮਾਲ ਨੂੰ ਪੂਰਾ ਇੰਗਲਸਤਾਨ ਲੈ ਗਿਆ। ਹਿੰਦੀਆਂ ਨੂੰ ਬਰਬਾਦ ਕਰਕੇ ਰੱਖ ਗਿਆ। ਉਹ ਕਾਂਗ੍ਰਸੀ ਲੀਡਰਾਂ ਦਾ ਕੱਢਿਆ ਹੋਇਆ ਹਿੰਦ ਵਿਚੋਂ ਨਹੀਂ ਗਿਆ। ਉਸ ਨੂੰ ਪਤਾ ਸੀ ਕਿ ਜਿੰਨੇ ਜ਼ੁਲਮ ਕੀਤੇ ਨੇ ਆਖਰ ਇਹ "ਖੁਨੀ ਇਨਕਲਾਬ" ਦਾ ਰੂਪ ਧਾਰਨ ਕਰਨਗੇ ਤੇ ਇੱਕ ਵੀ ਗੋਰੇ ਬੱਚੇ ਨੂੰ ਜੀਊਂਦੇ ਜੀ ਇੰਗਲਸਤਾਨ ਨਹੀਂ ਪਹੁੰਚਣ ਦੇਣਗੇ।

ਸ਼ਹੀਦਾਂ ਦੀ ਕਹਾਣੀ ਏਥੇ ਹੀ ਨਹੀਂ ਮੁੱਕਦੀ। ਅਜ਼ਾਦੀ ਦੇ ਪ੍ਰਵਾਨੇ ਪ੍ਰਦੇਸਾਂ ਵਿਚ ਵੀ ਅਜ਼ਾਦੀ ਸ਼ਮਾਂ ਉਤੇ ਸੜੇ ਆਪਣੀਆਂ ਜੀਵਨ ਪੂੰਜੀਆਂ ਨੂੰ ਗੁਆਇਆ। ਉਮਰ ਦੀ ਕਮਾਈ ਅਜ਼ਾਦੀ ਦੇ ਘੋਲ ਵਿਚ ਖਰਚੀ ਤੇ ਕਈਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹ ਹਨ "ਅਜ਼ਾਦ ਹਿੰਦ ਦੇ ਸਿਪਾਹੀ"।

ਜਪਾਨ ਦਾ ਜ਼ੋਰ ਪੈਣ ਉਤੇ ਅੰਗ੍ਰੇਜ਼ ਨੇ ਧੁਰਪੂਰਬ ਸਾਰਾ ਖਾਲੀ ਕਰ ਦਿੱਤਾ। ਧੁਰ-ਪੂਰਬ ਦਾ ਅੰਤਮ ਦੇਸ਼ਬ੍ਰਹਮਾ ਸੀ ਉਹ ਵੀ ਖੁਸ ਗਿਆ। ਧੁਰ-ਪੂਰਬ ਦੇ ਦਸਾਂ ਦੇਸਾਂ ਵਿਚ ਹਿੰਦੁਸਤਾਨੀਆਂ ਦੀ ਬਹੁਤ ਗਿਣਤੀ ਸੀ ਉਨ੍ਹਾਂ ਹਿੰਦੀਆਂ ਦੀ