ਪੰਨਾ:ਸਰਦਾਰ ਭਗਤ ਸਿੰਘ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੯)

ਅੰਗ੍ਰੇਜ਼ੀ ਫੌਜਾਂ ਨਾਲ ਟਕਰ ਲਈ ਤੇ ਬਹਾਦਰੀ ਦਿਖਾਈ। ਕਈ ਸੈਂਕੜਿਆਂ ਵਿੱਚ ਹਿੰਦੀ ਸਿਪਾਹੀਆਂ ਨੇ ਕੁਰਬਾਨੀਆਂ ਕੀਤੀਆਂ। ਹਜ਼ਾਰਾਂ ਹਿੰਦੀਆਂ ਨੇ ਆਪਣੇ ਵਤਨ ਦੀ ਸ੍ਵਤੰਤ੍ਰਤਾ ਵਾਸਤੇ ਆਪਣਾ ਘਰ, ਮਾਲ-ਡੰਗਰ ਅਤੇ ਸਰਮਾਇਆ ਆਜ਼ਾਦ ਹਿੰਦ ਫੌਜ ਤੇ ਆਜ਼ਾਦ ਹਿੰਦ ਸਰਕਾਰ ਦੇ ਹਵਾਲੇ ਕਰ ਦਿਤਾ। ਹਜ਼ਾਰਾਂ ਸਪਾਹੀਆਂ ਨੇ ਲੰਮੀ ਫੌਜੀ ਨੌਕਰੀ ਨੂੰ ਭੰਗ ਦੇ ਭਾੜੇ ਗੁਵਾ ਦਿੱਤਾ। ਜਦੋਂ ਅੰਗ੍ਰੇਜ਼ਾਂ ਨੇ ਮੁੜਕੇ ਬਰਮਾ ਤੇ ਮਲਾਯਾ ਉਤੇ ਕਬਜ਼ਾ ਕਰ ਲਿਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ "ਆਜ਼ਾਦ ਹਿੰਦ ਫੌਜ" ਦੇ ਸਿਪਾਹੀ ਤੇ ਅਫ਼ਸਰ ਕੈਦ ਕਰ ਲਏ। ਜਿਨ੍ਹਾਂ ਵਿਚੋਂ ਜਰਨਲ ਮੋਹਨ ਸਿੰਘ ਕਰਨਲ ਗੁਰਬਖਸ਼ ਸਿੰਘ ਢਿਲੋਂ ਤੇ ਕਰਨਲ ਸਹਿਗਲ ਉਤੇ ਲਾਲ ਕਿਲੇ ਦਿੱਲੀ ਵਿੱਚ ਮੁਕਦਮਾ ਚਲਾਇਆ ਗਿਆ। ਇਨ੍ਹਾਂ ਤਿੰਨਾਂ ਨੂੰ ਮੁਖੀ ਸਮਝਿਆ ਗਿਆ ਬਾਕੀ ਸਿਪਾਹੀਆਂ ਤੇ ਅਫਸਰਾਂ ਉਤੇ ਵੀ ਮੁਕਦਮੇ ਚਲਾਏ ਤੇ ਉਨ੍ਹਾਂ ਨੂੰ ਹਿੰਦੁਸਤਾਨ ਦੀਆਂ ਸਾਰੀਆਂ ਜੇਹਲਾਂ ਵਿੱਚ ਖਿਲਾਰ ਕੇ ਬੰਦ ਕਰ ਦਿੱਤਾ। ਹਿੰਦੁਸਤਾਨ ਦੀ ਜਨਤਾ ਦੇ ਰੌਲਾ ਪਾਉਣ ਉਤੇ ਤਿੰਨਾਂ ਹੀ ਜਰਨੈਲਾਂ ਨੂੰ ਬਾ-ਇੱਜ਼ਤ ਬਰੀ ਕੀਤਾ ਗਿਆ। ਸਭ ਤੋਂ ਵਡੀ ਕੁਰਬਾਨੀ ਜੋ "ਆਜ਼ਾਦ ਹਿੰਦ ਫੌਜ ਤੇ ਸਰਕਾਰ" ਵਲੋਂ ਹੋਈ ਉਹ ਨੇਤਾ ਜੀ ਸੁਬਾਸ ਚੰਦਰ ਬੋਸ ਤੇ ਸ: ਪ੍ਰੀਤਮ ਸਿੰਘ ਜੀ ਦੀ ਸ਼ਹੀਦੀ ਹੈ, ਜੋ ਵਖੋ ਵੱਖ ਸਮੇਂ ਜਪਾਨ ਨੂੰ ਜਾਂਦੇ ਹੋਏ ਹਵਾਈ ਜਹਾਜ਼ਾਂ ਦੀਆਂ ਚੰਦਰੀਆਂ ਘਟਨਾਵਾਂ ਦੇ ਹੋਣ ਕਰਕੇ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ। ਹਿੰਦ ਇਤਹਾਸ ਤੇ ਹਿੰਦ ਦੀ ਜਨਤਾ ਇਨ੍ਹਾਂ ਅਮਰ ਸ਼ਹੀਦਾਂ ਨੂੰ ਕਦੀ ਨਹੀਂ ਭੁਲੇਗੀ।